ਗਲੇਨਵੁੱਡ ਵਿਖੇ ਸਾਲਾਨਾ ਅੰਤਰ-ਧਰਮ ਕਾਨਫਰੰਸ ਸੰਪੰਨ
ਸਿਡਨੀ, 23 ਨਵੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ 22 ਨਵੰਬਰ ਨੂੰ ਸਾਲਾਨਾ ਅੰਤਰ-ਧਰਮ ਕਾਨਫਰੰਸ ਕਰਵਾਈ ਗਈ। ਗੁਰੂ ਨਾਨਕ ਪੰਜਾਬੀ ਸਕੂਲ ਦੇ ਪਰਗੋਲਾ ਹੇਠ ਦੁਪਹਿਰ 12 ਤੋਂ 2 ਵਜੇ ਤੱਕ ਹੋਈ ਇਸ ਕਾਨਫਰੰਸ ਦਾ ਵਿਸ਼ਾ ‘ਇਕ ਮਨੁੱਖਤਾ, ਇਕ ਜੋਤ’ ਸੀ।
ਸਿਡਨੀ, 23 ਨਵੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ 22 ਨਵੰਬਰ ਨੂੰ ਸਾਲਾਨਾ ਅੰਤਰ-ਧਰਮ ਕਾਨਫਰੰਸ ਕਰਵਾਈ ਗਈ। ਗੁਰੂ ਨਾਨਕ ਪੰਜਾਬੀ ਸਕੂਲ ਦੇ ਪਰਗੋਲਾ ਹੇਠ ਦੁਪਹਿਰ 12 ਤੋਂ 2 ਵਜੇ ਤੱਕ ਹੋਈ ਇਸ ਕਾਨਫਰੰਸ ਦਾ ਵਿਸ਼ਾ ‘ਇਕ ਮਨੁੱਖਤਾ, ਇਕ ਜੋਤ’ ਸੀ। ਇਸ ਮੌਕੇ ਸਿੱਖ, ਹਿੰਦੂ, ਮੁਸਲਿਮ, ਈਸਾਈ, ਯਹੂਦੀ ਤੇ ਹੋਰ ਧਾਰਮਿਕ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਹਰਮੀਕ ਸਿੰਘ ਅਤੇ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਾਨਫਰੰਸ ਦਾ ਮਕਸਦ ਵੱਖ-ਵੱਖ ਧਰਮਾਂ ਦੀਆਂ ਸਿੱਖਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਵਿਚ ਸੱਚ, ਸੇਵਾ ਤੇ ਮਨੁੱਖੀ ਭਲਾਈ ਨੂੰ ਦਿੱਤੀ ਮਹੱਤਤਾ ਬਾਰੇ ਵਿਚਾਰ ਕਰਨਾ ਹੈ। ਬੁਲਾਰਿਆਂ ਨੇ ਆਪਣੇ ਧਰਮਾਂ ਦੀਆਂ ਰਵਾਇਤਾਂ ਤੇ ਪਰਮਾਤਮਾ ਨੂੰ ਸਮਝਣ ਦੇ ਵੱਖ-ਵੱਖ ਮਾਰਗਾਂ ਬਾਰੇ ਗੱਲ ਕੀਤੀ। ਇਸ ਮੌਕੇ ਆਸਟ੍ਰੇਲੀਅਨ ਬਹਾਈ ਭਾਈਚਾਰੇ ਤੋਂ ਨਬੀਲ ਸਈਦ, ਐਫਿਨਿਟੀ ਇੰਟਰਕਲਚਰਲ ਫਾਊਂਡੇਸ਼ਨ ਤੋਂ ਅਹਿਮਤ ਪੋਲਾਤ, ਸੇਂਟ ਜੌਨਜ਼ ਯੂਨਾਈਟਿੰਗ ਚਰਚ ਤੋਂ ਰੈਵ. ਡਾ. ਮਾਨਸ ਘੋਸ਼, ਅਹਿਮਦੀਆ ਮੁਸਲਿਮ ਕਮਿਊਨਿਟੀ ਆਸਟ੍ਰੇਲੀਆ ਤੋਂ ਮਿਰਜ਼ਾ ਸ਼ਰੀਫ਼ ਅਤੇ ਫੇਥ ਇਨ ਐਕਸ਼ਨ ਤੋਂ ਰਾਇਨ ਈਓਪਡੂਲਨ ਨੂੰ ਸੱਦੇ ਗਏ ਬੁਲਾਰਿਆਂ ਵਜੋਂ ਦਰਜ ਕੀਤਾ ਗਿਆ ਸੀ।ਸੂਚੀ ਵਿਚ ਮੁਹੰਮਦੀ ਵੈੱਲਫੇਅਰ ਐਸੋਸੀਏਸ਼ਨ ਤੋਂ ਮੌਲਾਨਾ ਸੱਯਦ ਸ਼ੋਇਬ ਨਕਵੀ, ਕੋਲੰਬਨ ਸੈਂਟਰ ਫਾਰ ਕ੍ਰਿਸਚਨ-ਮੁਸਲਿਮ ਰਿਲੇਸ਼ਨਜ਼ ਤੋਂ ਬ੍ਰਾਇਨ ਵੇਲ, ਟੁਗੈਦਰ ਫਾਰ ਹਿਊਮੈਨਿਟੀ ਤੋਂ ਕੇਟ ਜ਼ੇਵੀਅਰ ਤੇ ਹਿੰਦੂਜ਼ ਫਾਰ ਹਿਊਮਨ ਰਾਈਟਸ ਏ.ਐੱਨ.ਜ਼ੈੱਡ. ਤੋਂ ਰਾਹੁਲ ਰਾਮਾਸਵਾਮੀ ਦੇ ਨਾਂਅ ਵੀ ਸ਼ਾਮਲ ਸਨ।ਪੈਨਲ ਚਰਚਾ ਦਾ ਸੰਚਾਲਨ ਜਤਿੰਦਰ ਨੇ ਕੀਤਾ। ਕਾਨਫਰੰਸ ਵਿਚ ਸੰਵਾਦ ਰਾਹੀਂ ਆਪਸੀ ਸਮਝ ਵਧਾਉਣ ਤੇ ਦਇਆ, ਸੇਵਾ ਤੇ ਅਮਨ ਲਈ ਮਿਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ ਗਿਆ । ਫੋਟੋ—ਸਿਰਫ਼ ਵੈਬ ’ਤੇ ਲਗਾ ਲੈਣਾ—- Sydney Pic03 ਸਾਲਾਨਾ ਅੰਤਰ-ਧਰਮ ਕਾਨਫਰੰਸ ਦੀਆਂ ਵੱਖ-ਵੱਖ ਤਸਵੀਰਾਂ।