23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਓਹਾਇਓ ’ ਚ ਪਰਿਵਾਰਕ ਸਮਾਗਮ ਦੌਰਾਨ ਗੋਲੀਬਾਰੀ , ਤਿੰਨ ਮੌਤਾਂ

ਨਿਊਯਾਰਕ, 23 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਓਹਾਇਓ ਸੂਬੇ ਦੇ ਪਾਰਮਾ ਸ਼ਹਿਰ ’ਚ ਬੱਚੇ ਦੇ ਜਨਮ ਤੋਂ ਪਹਿਲਾਂ ਖ਼ੁਸ਼ੀ ਮਨਾਉਣ ਲਈ ਰੱਖੇ ਸਮਾਗਮ ਦੌਰਾਨ ਗੋਲੀਬਾਰੀ ਹੋਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖ਼ਮੀ ਹੋ ਗਈ। ਮਰਨ ਵਾਲਿਆਂ ਵਿਚ ਅਣਜੰਮੇ ਬੱਚੇ ਦਾ ਪਿਤਾ ਤੇ ਨਾਨਾ ਵੀ ਸ਼ਾਮਲ ਹਨ।

ਅਜੀਤ ਡੈਸਕ 24-11-2026
ਨਿਊਯਾਰਕ, 23 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਓਹਾਇਓ ਸੂਬੇ ਦੇ ਪਾਰਮਾ ਸ਼ਹਿਰ ’ਚ ਬੱਚੇ ਦੇ ਜਨਮ ਤੋਂ ਪਹਿਲਾਂ ਖ਼ੁਸ਼ੀ ਮਨਾਉਣ ਲਈ ਰੱਖੇ ਸਮਾਗਮ ਦੌਰਾਨ ਗੋਲੀਬਾਰੀ ਹੋਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖ਼ਮੀ ਹੋ ਗਈ। ਮਰਨ ਵਾਲਿਆਂ ਵਿਚ ਅਣਜੰਮੇ ਬੱਚੇ ਦਾ ਪਿਤਾ ਤੇ ਨਾਨਾ ਵੀ ਸ਼ਾਮਲ ਹਨ। ਪੁਲਿਸ ਨੇ ਇਕ 29 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਅਨੁਸਾਰ, ਘਟਨਾ ਸ਼ਾਮ ਕਰੀਬ ਛੇ ਵਜੇ ਰਿਜ ਰੋਡ ਉੱਤੇ ਸਥਿਤ ‘ਪੈਂਡੋਰਾ ਮੈਜੀਕਲ ਈਵੈਂਟਸ’ ਸਮਾਗਮ ਹਾਲ ਵਿਚ ਵਾਪਰੀ। ਇਸ ਘਟਨਾ ’ਚ 19 ਸਾਲਾ ਨੌਜਵਾਨ, 45 ਸਾਲਾ ਵਿਅਕਤੀ ਤੇ 17 ਸਾਲਾ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਨੌਜਵਾਨ ਅਣਜੰਮੇ ਬੱਚੇ ਦਾ ਪਿਤਾ ਸੀ, ਜਦਕਿ 45 ਸਾਲਾ ਵਿਅਕਤੀ ਗਰਭਵਤੀ ਔਰਤ ਦਾ ਪਿਤਾ ਸੀ। ਮ੍ਰਿਤਕ ਲੜਕੀ ਦਾ ਪਰਿਵਾਰ ਨਾਲ ਰਿਸ਼ਤਾ ਨਹੀਂ ਦੱਸਿਆ ਗਿਆ। ਗੋਲੀਬਾਰੀ ਵਿਚ 39 ਸਾਲਾ ਔਰਤ ਦੀ ਲੱਤ ਵਿਚ ਗੋਲੀ ਲੱਗੀ ਹੈ। ਪੁਲਿਸ ਮੁਤਾਬਕ ਉਸ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਜਾਂਚ ਅਧਿਕਾਰੀਆਂ ਨੇ ਮੌਕੇ ਤੋਂ ਦੋਵੇਂ ਹਥਿਆਰ ਬਰਾਮਦ ਕਰਕੇ ਸਬੂਤ ਵਜੋਂ ਕਬਜ਼ੇ ਵਿਚ ਲੈ ਲਏ ਹਨ। ਪੁਲਿਸ ਨੇ ਲੋਕਾਂ ਲਈ ਹੋਰ ਕੋਈ ਖ਼ਤਰਾ ਨਾ ਹੋਣ ਦੀ ਗੱਲ ਆਖੀ ਹੈ। ਘਟਨਾ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ 2027 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨਿਭਾਏਗਾ ਅਹਿਮ ਭੂਮਿਕਾ-ਮੋਨੂੰ ਇਟਲੀ ਅਗਲੀ ਖ਼ਬਰ ਮੈਲਬੌਰਨ ’ ਚ ਹਿੰਸਕ ਘਟਨਾਵਾਂ ਨੇ ਮਚਾਈ ਦਹਿਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।