12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਮਰੀਕਾ ਵਿਚ ਗ੍ਰੀਨ ਕਾਰਡ ਦੇ ਕਈ ਰਸਤੇ, ‘ਈ.ਬੀ.-2’ ਰਾਹੀਂ ਪਤੀ-ਪਤਨੀ ਤੇ ਬੱਚਿਆਂ ਨੂੰ ਵੀ ਮਿਲ ਸਕਦੀ ਹੈ ਪੱਕੀ ਰਿਹਾਇਸ਼

ਨਿਊਯਾਰਕ, 11 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਪੱਕੀ ਰਿਹਾਇਸ਼ ਹਾਸਿਲ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਲਈ ਕਈ ਰਸਤੇ ਉਪਲਬਧ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.

ਅਜੀਤ ਡੈਸਕ 12-10-2026
ਨਿਊਯਾਰਕ, 11 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਪੱਕੀ ਰਿਹਾਇਸ਼ ਹਾਸਿਲ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਲਈ ਕਈ ਰਸਤੇ ਉਪਲਬਧ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐਸ.ਸੀ.ਆਈ.ਐਸ.) ਅਨੁਸਾਰ ਪਰਿਵਾਰਕ ਰਿਸ਼ਤਿਆਂ, ਨੌਕਰੀ, ਉੱਚ ਸਿੱਖਿਆ, ਵਿਸ਼ੇਸ਼ ਯੋਗਤਾ ਅਤੇ ਨਿਵੇਸ਼ ਦੇ ਆਧਾਰ ’ਤੇ ਗ੍ਰੀਨ ਕਾਰਡ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ‘ਈ.ਬੀ.-2’ ਸ਼੍ਰੇਣੀ ਤਹਿਤ ਯੋਗ ਵਿਅਕਤੀ ਦੇ ਪਤੀ ਜਾਂ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ ਵੀ ਪੱਕੀ ਰਿਹਾਇਸ਼ ਹਾਸਿਲ ਕਰ ਸਕਦੇ ਹਨ। ਰੁਜ਼ਗਾਰ ਦੇ ਆਧਾਰ ’ਤੇ ਗ੍ਰੀਨ ਕਾਰਡ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਈ.ਬੀ.-1, ਈ.ਬੀ.-2 ਅਤੇ ਈ.ਬੀ.-3 ਹਨ। ਈ.ਬੀ.-1 ਅਸਾਧਾਰਨ ਯੋਗਤਾ ਵਾਲੇ ਵਿਅਕਤੀਆਂ, ਖੋਜਕਰਤਾਵਾਂ ਅਤੇ ਕੁਝ ਉੱਚ ਅਧਿਕਾਰੀਆਂ ਲਈ ਹੈ। ਈ.ਬੀ.-2 ਉੱਚ ਡਿਗਰੀ ਜਾਂ ਵਿਸ਼ੇਸ਼ ਯੋਗਤਾ ਰੱਖਣ ਵਾਲਿਆਂ ਲਈ ਹੈ, ਜਦਕਿ ਈ.ਬੀ.-3 ਵਿਚ ਹੁਨਰਮੰਦ, ਪੇਸ਼ੇਵਰ ਅਤੇ ਘੱਟ ਤਜਰਬੇ ਵਾਲੇ ਕਾਮੇ ਸ਼ਾਮਿਲ ਹੋ ਸਕਦੇ ਹਨ। ਈ.ਬੀ .-2 ਲਈ ਮਾਸਟਰ ਡਿਗਰੀ ਜਾਂ ਬੈਚਲਰ ਡਿਗਰੀ ਦੇ ਨਾਲ ਸੰਬੰਧਿਤ ਖੇਤਰ ਵਿਚ ਘੱਟੋ-ਘੱਟ ਪੰਜ ਸਾਲ ਦਾ ਵਧਦੀ ਜ਼ਿੰਮੇਵਾਰੀ ਵਾਲਾ ਤਜਰਬਾ ਯੋਗਤਾ ਦਾ ਆਧਾਰ ਬਣ ਸਕਦਾ ਹੈ। ਵਿਸ਼ੇਸ਼ ਯੋਗਤਾ ਵਾਲਿਆਂ ਨੂੰ ਛੇ ਨਿਰਧਾਰਤ ਮਾਪਦੰਡਾਂ ਵਿਚੋਂ ਘੱਟੋ-ਘੱਟ ਤਿੰਨ ਦੇ ਸਬੂਤ ਦੇਣੇ ਪੈਂਦੇ ਹਨ। ਆਮ ਤੌਰ ’ਤੇ ਕੰਪਨੀ ਦੀ ਸਪਾਂਸਰਸ਼ਿਪ ਲੋੜੀਂਦੀ ਹੁੰਦੀ ਹੈ ਪਰ ਨੈਸ਼ਨਲ ਇੰਟਰੈਸਟ ਵੇਵਰ (ਐਨ.ਆਈ.ਡਬਲਯੂ.) ਤਹਿਤ ਯੋਗ ਵਿਅਕਤੀ ਅਮਰੀਕੀ ਕੰਪਨੀ ਦੀ ਸਪਾਂਸਰਸ਼ਿਪ ਤੋਂ ਬਿਨਾਂ ਵੀ ਖੁਦ ਪਟੀਸ਼ਨ ਦਾਇਰ ਕਰ ਸਕਦਾ ਹੈ। ਇਸ ਲਈ ਉਸ ਦੇ ਕੰਮ ਦਾ ਅਮਰੀਕਾ ਦੇ ਰਾਸ਼ਟਰੀ ਹਿੱਤ ਵਿੱਚ ਹੋਣਾ ਜ਼ਰੂਰੀ ਹੈ।ਪਰਿਵਾਰਕ ਸ਼੍ਰੇਣੀ ਵਿਚ ਅਮਰੀਕੀ ਨਾਗਰਿਕ ਆਪਣੇ ਪਤੀ ਜਾਂ ਪਤਨੀ, ਬੱਚਿਆਂ, ਮਾਪਿਆਂ ਅਤੇ ਨਿਰਧਾਰਤ ਸ਼ਰਤਾਂ ਅਧੀਨ ਹੋਰ ਰਿਸ਼ਤੇਦਾਰਾਂ ਨੂੰ ਸਪਾਂਸਰ ਕਰ ਸਕਦੇ ਹਨ। ਗ੍ਰੀਨ ਕਾਰਡ ਧਾਰਕ ਵੀ ਆਪਣੇ ਪਤੀ ਜਾਂ ਪਤਨੀ ਅਤੇ ਅਣਵਿਆਹੇ ਬੱਚਿਆਂ ਲਈ ਅਰਜ਼ੀ ਦੇ ਸਕਦੇ ਹਨ।ਇਸ ਤੋਂ ਇਲਾਵਾ ਈ.ਬੀ.-5 ਤਹਿਤ ਨਿਵੇਸ਼ਕਾਂ ਲਈ ਆਮ ਤੌਰ ’ਤੇ 10 ਲੱਖ 50 ਹਜ਼ਾਰ ਡਾਲਰ ਅਤੇ ਕੁਝ ਨਿਰਧਾਰਤ ਖੇਤਰਾਂ ਵਿਚ 8 ਲੱਖ ਡਾਲਰ ਦੇ ਨਿਵੇਸ਼ ਦੀ ਵਿਵਸਥਾ ਹੈ। ਇਸ ਰਾਹੀਂ ਘੱਟੋ-ਘੱਟ 10 ਯੋਗ ਮੁਲਾਜ਼ਮਾਂ ਲਈ ਨੌਕਰੀਆਂ ਪੈਦਾ ਕਰਨਾ ਵੀ ਜ਼ਰੂਰੀ ਹੈ। ਕੁਝ ਡਾਕਟਰਾਂ, ਧਾਰਮਿਕ ਕਾਮਿਆਂ, ਸ਼ਰਨਾਰਥੀਆਂ, ਅਪਰਾਧ ਜਾਂ ਮਨੁੱਖੀ ਤਸਕਰੀ ਦੇ ਪੀੜਤਾਂ ਅਤੇ ਡਾਇਵਰਸਿਟੀ ਵੀਜ਼ਾ ਲਾਟਰੀ ਵਿੱਚ ਚੁਣੇ ਗਏ ਯੋਗ ਵਿਅਕਤੀਆਂ ਲਈ ਵੀ ਵੱਖਰੇ ਰਸਤੇ ਹਨ। ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਈ.ਬੀ.-2 ਸਮੇਤ ਇਹ ਸਾਰੀਆਂ ਪਹਿਲਾਂ ਤੋਂ ਮੌਜੂਦ ਗ੍ਰੀਨ ਕਾਰਡ ਸ਼੍ਰੇਣੀਆਂ ਹਨ, ਕੋਈ ਨਵੀਂ ਯੋਜਨਾ ਨਹੀਂ। ਸਿਰਫ਼ ਅਰਜ਼ੀ ਜਾਂ ਆਈ-140 ਪਟੀਸ਼ਨ ਮਨਜ਼ੂਰ ਹੋਣ ਨਾਲ ਪੱਕੀ ਰਿਹਾਇਸ਼ ਨਹੀਂ ਮਿਲਦੀ। ਇਸ ਲਈ ਵੀਜ਼ਾ ਉਪਲਬਧ ਹੋਣਾ ਅਤੇ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀ ਹੈ।
ਪਿਛਲੀ ਖ਼ਬਰ ਅਮਰੀਕੀ ਫ਼ੌਜ ਨੂੰ ਚੀਨੀ ਸਾਮਾਨ ਸਪਲਾਈ ਕਰਨ ਦੇ ਦੋਸ਼ਾਂ ਉਪਰੰਤ ਰੰਗਾ ਰੰਗਨਾਥਨ ਤੇ ਉਸ ਦੀਆਂ ਦੋ ਕੰਪਨੀਆਂ ਵਲੋਂ 10 ਲੱਖ... ਅਗਲੀ ਖ਼ਬਰ ਕਾਲੇ ਸਾਗਰ ’ਚ ਜਹਾਜ਼ ’ਤੇ ਰੂਸੀ ਡਰੋਨ ਹਮਲੇ ਤੋਂ ਬਾਅਦ ਬਚਾਏ ਗਏ 3 ਭਾਰਤੀ ਰੋਮਾਨੀਆ ਤੋਂ ਭਾਰਤ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।