ਅੱਗ ਹਾਦਸੇ ਦੇ ਦੋ ਸਾਲ ਬਾਅਦ ਵੀ ਨਿਪਾਲੀ ਪਰਿਵਾਰ ਜਵਾਬਾਂ ਤੋਂ ਵਾਂਝਾ
ਗਲਾਸਗੋ, 18 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਐਬਰਡੀਨ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਲੱਗੀ ਭਿਆਨਕ ਅੱਗ ਦੌਰਾਨ ਮਾਰੀਆਂ ਗਈਆਂ ਨਿਪਾਲੀ ਮੂਲ ਦੀਆਂ ਦੋ ਭੈਣਾਂ ਦੇ ਪਰਿਵਾਰ ਨੇ ਕਿਹਾ ਹੈ ਕਿ ਦੁਖਾਂਤ ਦੇ ਦੋ ਸਾਲ ਬਾਅਦ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ। ਸ਼ਿਕਸ਼ਿਆ ਅਤੇ ਆਂਚਲ ਸੁਬੇਦੀ ਦੀ 29 ਜਨਵਰੀ 2024 ਨੂੰ ਬੈਕ ਹਿਲਟਨ ਰੋਡ ਸਥਿਤ ਆਪਣੇ ਘਰ ਵਿੱਚ ਮੌਤ ਹੋ ਗਈ ਸੀ।
ਅਜੀਤ ਡੈਸਕ
19-09-2026