19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਪੁਲਿਸ ਮੁਲਾਜ਼ਮਾਂ ਵਲੋਂ 6 ਦਿਨਾਂ ਦੀ ਸਾਈਕਲ ਯਾਤਰਾ

ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਕੈਂਸਰ ਨਾਲ ਜੂਝ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਪੁਲਿਸ ਮੁਲਾਜ਼ਮਾਂ ਸਮੇਤ 21 ਸਾਈਕਲ ਸਵਾਰਾਂ ਨੇ ਇਸ ਸਾਲ ਦੀ 6 ਦਿਨਾਂ ਲੰਬੀ ‘ਟੂਰ ਡੀ ਵੈਲੀ’ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲੇ 21 ਸਾਈਕਲ ਸਵਾਰਾਂ ਵਿਚੋਂ ਜ਼ਿਆਦਾਤਰ ਪੁਲਿਸ ਮੁਲਾਜ਼ਮ ਹਨ।

ਅਜੀਤ ਡੈਸਕ 19-09-2026
ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਕੈਂਸਰ ਨਾਲ ਜੂਝ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਪੁਲਿਸ ਮੁਲਾਜ਼ਮਾਂ ਸਮੇਤ 21 ਸਾਈਕਲ ਸਵਾਰਾਂ ਨੇ ਇਸ ਸਾਲ ਦੀ 6 ਦਿਨਾਂ ਲੰਬੀ ‘ਟੂਰ ਡੀ ਵੈਲੀ’ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ।ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲੇ 21 ਸਾਈਕਲ ਸਵਾਰਾਂ ਵਿਚੋਂ ਜ਼ਿਆਦਾਤਰ ਪੁਲਿਸ ਮੁਲਾਜ਼ਮ ਹਨ। ਯਾਤਰਾ ਦੀ ਸ਼ੁਰੂਆਤ ਮੌਕੇ ਸਾਈਕਲ ਸਵਾਰ ਡੈਲਟਾ ਪੁਲਿਸ ਦੇ ਮੁੱਖ ਦਫ਼ਤਰ ਵੀ ਪਹੁੰਚੇ। ਇਹ ਮੁਹਿੰਮ ‘ਕੌਪਸ ਫਾਰ ਕੈਂਸਰ’ ਤਹਿਤ ਕਰਵਾਈ ਜਾ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਬੱਚਿਆਂ ਦੇ ਕੈਂਸਰ ਵਿਰੁੱਧ ਲੜਾਈ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਹਾਇਤਾ ਇਕੱਠੀ ਕਰਨਾ ਹੈ।6 ਦਿਨਾਂ ਦੌਰਾਨ ਸਾਈਕਲ ਸਵਾਰ ਵੱਖ-ਵੱਖ ਇਲਾਕਿਆਂ ਵਿਚੋਂ ਲੰਘਣਗੇ ਅਤੇ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਮਰਥਨ ਜੁਟਾਉਣਗੇ।
ਪਿਛਲੀ ਖ਼ਬਰ ਪੈਨਸਿਲਵੇਨੀਆ ’ਚ 1.87 ਕਰੋੜ ਡਾਲਰ ਦੇ ਕਥਿਤ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਅੱਗ ਹਾਦਸੇ ਦੇ ਦੋ ਸਾਲ ਬਾਅਦ ਵੀ ਨਿਪਾਲੀ ਪਰਿਵਾਰ ਜਵਾਬਾਂ ਤੋਂ ਵਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।