13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਹੰਗਾਮਾ, ਕਾਂਗਰਸੀ ਕੌਂਸਲਰਾਂ ਵਲੋਂ ਧਰਨਾ

ਫਗਵਾੜਾ, 13 ਨਵੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਨਗਰ ਨਿਗਮ ਦੀ ਮੇਅਰ ਰਾਮਪਾਲ ਉੱਪਲ ਦੀ ਪ੍ਰਧਾਨਗੀ ਹੇਠ ਹੋਈ ਹਾਊਸ ਮੀਟਿੰਗ...

ਅਜੀਤ ਡੈਸਕ 13-11-2026

ਫਗਵਾੜਾ, 13 ਨਵੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਨਗਰ ਨਿਗਮ ਦੀ ਮੇਅਰ ਰਾਮਪਾਲ ਉੱਪਲ ਦੀ ਪ੍ਰਧਾਨਗੀ ਹੇਠ ਹੋਈ ਹਾਊਸ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਕਥਿਤ ਭ੍ਰਿਸ਼ਟਾਚਾਰ, ਵਿਕਾਸ ਕਾਰਜਾਂ ਵਿਚ ਬੇਨਿਯਮੀਆਂ ਅਤੇ ਵਾਰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਉਂਦਿਆਂ ਧਰਨਾ ਦਿੱਤਾ। ਕੌਂਸਲਰਾਂ ਸੰਜੀਵ ਬੁੱਗਾ, ਤਰਨਜੀਤ ਸਿੰਘ ਵਾਲੀਆ ਅਤੇ ਜਤਿੰਦਰ ਵਰਮਾਨੀ ਨੇ ਮੇਅਰ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ।

ਦੂਜੇ ਪਾਸੇ ਮੇਅਰ ਨੇ ਵਿਰੋਧ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੰਦਿਆਂ ਸਾਰੇ ਅੱਠ ਮਤੇ ਸਰਬਸੰਮਤੀ ਨਾਲ ਪਾਸ ਹੋਣ ਦਾ ਦਾਅਵਾ ਕੀਤਾ। ਮੀਟਿੰਗ ਵਿਚ 125 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਨੂੰ ਇਨ-ਸੋਰਸ ਕਰਨ ਅਤੇ 6.72 ਕਰੋੜ ਰੁਪਏ ਦੇ ਸਟਾਰਮ ਸੀਵਰੇਜ ਪ੍ਰਾਜੈਕਟ ਸਮੇਤ ਹੋਰ ਅਹਿਮ ਮਤੇ ਵੀ ਵਿਚਾਰੇ ਗਏ।

ਪਿਛਲੀ ਖ਼ਬਰ ਚਰਨਜੀਤ ਚੰਨੀ ਵਲੋਂ 'ਬਦਲਾਅ ਦਾ ਸੱਚ' ਨਾਅ ਦੀ ਵੈਬਸਾਈਟ ਲਾਂਚ, ਵੈਬਸਾਈਟ ਰਾਹੀਂ ਲੋਕ ਦਰਜ ਕਰਵਾ ਸਕਦੇ ਹਨ ਸ਼ਿਕਾਇਤਾ ਅਗਲੀ ਖ਼ਬਰ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ