16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਾਜਾ ਰਣਧੀਰ ਸਿੰਘ ਤੇ ਜਸਪਾਲ ਰਾਣਾ ਯਾਦਗਾਰੀ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 15 ਸਤੰਬਰ (ਪੀ. ਟੀ.

ਅਜੀਤ ਡੈਸਕ 16-09-2026
ਨਵੀਂ ਦਿੱਲੀ, 15 ਸਤੰਬਰ (ਪੀ. ਟੀ. ਆਈ.)-ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ.ਟੀ. ਊਸ਼ਾ ਵਲੋਂ ਮੰਗਲਵਾਰ ਨੂੰ ਦੋ ਯਾਦਗਾਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰ ਤਜਰਬੇਕਾਰ ਖੇਡ ਪ੍ਰਸ਼ਾਸਕ ਮਰਹੂਮ ਰਾਜਾ ਰਣਧੀਰ ਸਿੰਘ ਅਤੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਜੈਪਾਲ ਰਾਣਾ ਦੇ ਨਾਂਅ ’ਤੇ ਰੱਖੇ ਗਏ ਹਨ। 1987 ਤੋਂ 2012 ਤੱਕ 25 ਸਾਲ ਆਈ.ਓ.ਏ. ਦੇ ਸਕੱਤਰ ਜਨਰਲ ਅਤੇ ਉਲੰਪਿਕ ਕੌਂਸਲ ਆਫ਼ ਏਸ਼ੀਆ (ਓ.ਸੀ.ਏ.) ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਰਾਜਾ ਰਣਧੀਰ ਸਿੰਘ ਦਾ ਇਸ ਸਾਲ ਮਈ ਵਿਚ 79 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ, ਜਦੋਂਕਿ ਜਸਪਾਲ ਰਾਣਾ, ਜੋ ਦੋਹਰਾ ਉਲੰਪਿਕ ਤਗਮਾ ਜੇਤੂ ਮਨੂ ਭਾਕਰ ਦੇ ਕੋਚ ਸਨ, ਦਾ ਜੂਨ ਵਿਚ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।ਰਾਜਾ ਰਣਧੀਰ ਸਿੰਘ ਟਰਾਫੀ ਏਸ਼ੀਅਨ ਖੇਡਾਂ ਦੇ ਸਰਵੋਤਮ ਪੁਰਸ਼ ਅਥਲੀਟ, ਜਦੋਂਕਿ ਜਸਪਾਲ ਰਾਣਾ ਟਰਾਫੀ ਏਸ਼ੀਅਨ ਖੇਡਾਂ ਦੀ ਸਰਵੋਤਮ ਮਹਿਲਾ ਅਥਲੀਟ ਨੂੰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਸ਼ਿਕਾਗੋ ਵਿਖੇ ਹੰਸ ਰਾਜ ਹੰਸ ਵਲੋਂ ਸੂਫ਼ੀ ਸ਼ਾਮ ਅਗਲੀ ਖ਼ਬਰ ਗ਼ਜ਼ਲ ਮੰਚ ਸਰੀ ਵਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।