23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਸਲਵਾਦੀ ਹਮਲਿਆਂ ਵਿਰੁੱਧ ਭਾਰਤੀ ਟੈਕਸੀ ਚਾਲਕਾਂ ਵਲੋਂ ਹੜਤਾਲ

ਮੈਲਬੌਰਨ, 22 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਟਾਊਨਸਵਿਲ ਵਿਚ ਟੈਕਸੀ ਚਾਲਕਾਂ ’ਤੇ ਹਮਲਿਆਂ ਅਤੇ ਵਾਹਨਾਂ ਦੀ ਭੰਨ-ਤੋੜ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਭਾਰਤੀ ਮੂਲ ਦੇ ਟੈਕਸੀ ਚਾਲਕਾਂ ਵਲੋਂ 24 ਘੰਟੇ ਦੀ ਹੜਤਾਲ ਕੀਤੀ ਗਈ। ਇਸ ਹੜਤਾਲ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਹੋਰ ਭਾਰਤੀ ਮੂਲ ਦੇ ਡਰਾਈਵਰਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 23-10-2026
ਮੈਲਬੌਰਨ, 22 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਟਾਊਨਸਵਿਲ ਵਿਚ ਟੈਕਸੀ ਚਾਲਕਾਂ ’ਤੇ ਹਮਲਿਆਂ ਅਤੇ ਵਾਹਨਾਂ ਦੀ ਭੰਨ-ਤੋੜ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਭਾਰਤੀ ਮੂਲ ਦੇ ਟੈਕਸੀ ਚਾਲਕਾਂ ਵਲੋਂ 24 ਘੰਟੇ ਦੀ ਹੜਤਾਲ ਕੀਤੀ ਗਈ। ਇਸ ਹੜਤਾਲ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਹੋਰ ਭਾਰਤੀ ਮੂਲ ਦੇ ਡਰਾਈਵਰਾਂ ਨੇ ਸ਼ਮੂਲੀਅਤ ਕੀਤੀ।ਚਾਲਕਾਂ ਅਨੁਸਾਰ ਸ਼ਰਾਰਤੀ ਲੋਕਾਂ ਵਲੋਂ ਟੈਕਸੀਆਂ ’ਤੇ ਪੱਥਰ ਸੁੱਟਣ, ਵਾਹਨਾਂ ਦੀ ਭੰਨ-ਤੋੜ ਕਰਨ ਅਤੇ ਚਾਲਕਾਂ ’ਤੇ ਸਰੀਰਕ ਹਮਲੇ ਕਰਨ ਦੀਆਂ ਘਟਨਾਵਾਂ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਰੋਜ਼ੀ-ਰੋਟੀ ਕਮਾਉਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਰਿਹਾ।ਹੜਤਾਲ ਰਾਹੀਂ ਟੈਕਸੀ ਚਾਲਕਾਂ ਨੇ ਸਰਕਾਰ ਅਤੇ ਪੁਲਿਸ ਦਾ ਧਿਆਨ ਆਪਣੀਆਂ ਮੁਸ਼ਕਲਾਂ ਵੱਲ ਖਿੱਚਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ, ਪੁਲਿਸ ਗਸ਼ਤ ਵਧਾਉਣ ਅਤੇ ਹਮਲਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਚਾਲਕਾਂ ਨੂੰ ਬਿਨਾਂ ਕਿਸੇ ਡਰ ਜਾਂ ਭੇਦਭਾਵ ਦੇ ਆਪਣਾ ਕੰਮ ਕਰਨ ਲਈ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ।
ਪਿਛਲੀ ਖ਼ਬਰ ‘ ਸੌਗੀ ਦੇ ਬਾਦਸ਼ਾਹ ’ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ ਦੇ ਵਿਆਹ ਮੌਕੇ ਕੈਲੀਫੋਰਨੀਆ ’ ਚ ਲੱਗੀਆਂ ਖੂਬ ਰੌ... ਅਗਲੀ ਖ਼ਬਰ ਐਡੀਲੇਡ ਦੇ ਪਰਵਾਨਾ ਅਫ਼ਗਾਨ ਕਿਚਨ ਨੂੰ ਕੌਮਾਂਤਰੀ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।