ਗ਼ਜ਼ਲ ਮੰਚ ਸਰੀ ਵਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ
ਵੈਨਕੂਵਰ, 15 ਸਤੰਬਰ (ਮਲਕੀਤ ਸਿੰਘ)-ਗ਼ਜ਼ਲ ਮੰਚ ਸਰੀ ਵਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਕੈਨੇਡਾ ਅਤੇ ਅਮਰੀਕਾ ਦੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ।
ਵੈਨਕੂਵਰ, 15 ਸਤੰਬਰ (ਮਲਕੀਤ ਸਿੰਘ)-ਗ਼ਜ਼ਲ ਮੰਚ ਸਰੀ ਵਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਕੈਨੇਡਾ ਅਤੇ ਅਮਰੀਕਾ ਦੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗ਼ਜ਼ਲ ਮੰਚ ਸਰੀ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਅਤੇ ਰਜਵੰਤ ਰਾਜ ਨੇ ਦੱਸਿਆ ਕਿ ਸ਼ਾਇਰਾਨਾ ਸ਼ਾਮ ਦਾ ਮਕਸਦ ਵਧੀਆ ਪੰਜਾਬੀ ਸ਼ਾਇਰੀ ਨੂੰ ਸਾਹਿਤ ਪ੍ਰੇਮੀਆਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਵੱਸਦੇ ਨਾਮਵਰ ਸ਼ਾਇਰਾਂ ਦੀ ਸ਼ਮੂਲੀਅਤ ਨਾਲ ਹੋਣ ਵਾਲਾ ਇਹ ਕਵੀ ਦਰਬਾਰ ਸਰੋਤਿਆਂ ਲਈ ਯਾਦਗਾਰੀ ਸਾਹਿਤਕ ਅਨੁਭਵ ਹੋਵੇਗਾ।ਇਸ ਸ਼ਾਮ ਦੌਰਾਨ ਲਖਵਿੰਦਰ ਕੌਰ ਲੱਕੀ, ਸੁਮਨ ਤਾਰਿਕ, ਸੁਖਜੀਤ ਹੁੰਦਲ, ਭੁਪਿੰਦਰ ਦੂਲੇ, ਕੁਲਵਿੰਦਰ, ਕੁਲਵਿੰਦਰ ਖਹਿਰਾ, ਪ੍ਰੀਤ ਮਨਪ੍ਰੀਤ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫਿਰੋਜ਼, ਹਰਦਮ ਮਾਨ, ਜਸਵਿੰਦਰ , ਅਫ਼ਜ਼ਲ ਬਸ਼ੀਰ ਬਾਜਵਾ, ਗੁਰਮੀਤ ਸਿੱਧੂ, ਨੂਰ ਬੱਲ, ਬਲਦੇਵ ਸੀਹਰਾ, ਮਨਜੀਤ ਕੰਗ, ਇੰਦਰਜੀਤ ਧਾਮੀ, ਨਰਿੰਦਰ ਭਾਗੀ ਅਤੇ ਮਹਿੰਦਰਪਾਲ ਸਿੰਘ ਪਾਲ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਪੇਸ਼ ਹੋਣਗੇ।ਦਵਿੰਦਰ ਗੌਤਮ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਸਰੀ ਆਰਟਸ ਸੈਂਟਰ, 13750–88 ਐਵੇਨਿਊ, ਸਰੀ ਵਿਖੇ ਹੋਵੇਗਾ।