17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਾਲ ਕਵਿਤਾ ਮਿਹਨਤ

ਬਾਲ ਕਵਿਤਾ ਮਿਹਨਤ

ਅਜੀਤ ਡੈਸਕ 17-10-2026

ਮਿਹਨਤ ਜਿਹੜੇ ਕਰਦੇ ਹੁੰਦੇ,

ਲੜ ਸਫਲਤਾ ਦਾ ਫੜਦੇ ਹੁੰਦੇ |

ਮਿਹਨਤ ਕਰਨੀ ਸਿੱਖੋ ਆੜੀ,
ਨਿਕੰਮੇ ਰਹਿਣਾ ਹੈ ਗੱਲ ਮਾੜੀ |

ਔਖੇ ਪੈਂਡੇ ਜੇ ਸਰ ਨੇ ਕਰਨੇ,
ਛੱਡ ਦਿਓ ਹੱਥ 'ਤੇ ਹੱਥ ਧਰਨੇ |

ਮਿਹਨਤ ਕਦੇ ਨਾ ਜਾਵੇ ਖਾਲੀ,
ਚਿਹਰੇ 'ਤੇ ਲਿਆ ਦੇਵੇ ਲਾਲੀ |

'ਬਲਜੀਤ' ਕਦੇ ਨਾ ਅੱਕੋ ਥੱਕੋ,
ਉੱਦਮ ਆਪਣੀ ਜੇਬ 'ਚ ਰੱਖੋ |

-ਬਲਜੀਤ ਸਿੰਘ ਅਕਲੀਆ
ਪੰਜਾਬੀ ਮਾਸਟਰ, ਕਾ. ਜੰਗੀਰ ਸਿੰਘ ਜੋਗਾ, ਸ.ਸ.ਸ.ਸ. ਜੋਗਾ (ਮਾਨਸਾ) |

ਪਿਛਲੀ ਖ਼ਬਰ ਸੋਚ ਕੇ ਬੁੱਝੋ ਕੌਣ ਜਾਨਵਰ? ਅਗਲੀ ਖ਼ਬਰ CM Mann Addresses After Meeting | ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਸੁਣੋ ਕੀ ਬੋਲੇ ਮੁੱਖ ਮੰਤਰੀ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।