27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਨੂੰ ਮਿਲ ਰਿਹਾ ਲੋਕਾਂ ਦਾ ਭਰਵਾਂ ਹੁੰਗਾਰਾ

ਬਰਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਦੀਵਾਲੀ ਦੇ ਤਿਉਹਾਰ ਮੌਕੇ ਟਰਾਈਡੈਂਟ ਗਰੁੱਪ ਵਲੋਂ ਲਗਾਈ ਗਈ ਦੀਵਾਲੀ ਧਮਾਕਾ ਸੇਲ ਖ਼ਰੀਦਦਾਰਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਸੇਲ ਦੌਰਾਨ ਵੱਖ-ਵੱਖ ਉਤਪਾਦਾਂ ’ਤੇ ਦਿੱਤੀਆਂ ਜਾ ਰਹੀਆਂ ਆਕਰਸ਼ਕ ਛੋਟਾਂ ਕਾਰਨ ਲੋਕਾਂ ਵਿਚ ਖ਼ਰੀਦਦਾਰੀ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਡਾ.

ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਵਿਚ ਖ਼ਰੀਦਦਾਰੀ ਕਰਦੇ ਹੋਏ ਵੱਡੀ ਗਿਣਤੀ ਵਿਚ ਲੋਕ। ਅਜੀਤ ਤਸਵੀਰ 27-10-2026
ਬਰਨਾਲਾ, 26 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਦੀਵਾਲੀ ਦੇ ਤਿਉਹਾਰ ਮੌਕੇ ਟਰਾਈਡੈਂਟ ਗਰੁੱਪ ਵਲੋਂ ਲਗਾਈ ਗਈ ਦੀਵਾਲੀ ਧਮਾਕਾ ਸੇਲ ਖ਼ਰੀਦਦਾਰਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਸੇਲ ਦੌਰਾਨ ਵੱਖ-ਵੱਖ ਉਤਪਾਦਾਂ ’ਤੇ ਦਿੱਤੀਆਂ ਜਾ ਰਹੀਆਂ ਆਕਰਸ਼ਕ ਛੋਟਾਂ ਕਾਰਨ ਲੋਕਾਂ ਵਿਚ ਖ਼ਰੀਦਦਾਰੀ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸੇਲ ਰਾਏਕੋਟ ਰੋਡ ’ਤੇ ਸੰਘੇੜਾ ਵਿਖੇ ਟਰਾਈਡੈਂਟ ਗਰੁੱਪ ਦੇ ਸਾਹਮਣੇ ਸਥਿਤ ਤ੍ਰਿਵੇਣੀ ਕੰਪਲੈਕਸ ਵਿਚ ਲਗਾਈ ਗਈ ਹੈ, ਜੋ 2 ਨਵੰਬਰ ਤੱਕ ਜਾਰੀ ਰਹੇਗੀ। ਇਸ ਸੇਲ ਵਿਚ ਘਰੇਲੂ ਵਰਤੋਂ ਦੀਆਂ ਕਈ ਤਰ੍ਹਾਂ ਦੀਆਂ ਵਸਤਾਂ ਉਪਲਬਧ ਹਨ ਇਨ੍ਹਾਂ ਵਿਚ ਟਾਵਲ, ਬਾਥਰੋਬ, ਬੈੱਡਸ਼ੀਟਾਂ, ਬਲੈਂਕਟ, ਕੰਫਰਟਰ, ਪਿਲੋ ਕਵਰ, ਨੋਟਬੁੱਕਾਂ ਸਮੇਤ ਹੋਰ ਉਤਪਾਦ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਧਮਾਕਾ ਸੇਲ ਦੇ ਨਾਲ ਤ੍ਰਿਵੇਣੀ ਕੰਪਲੈਕਸ ਵਿਖੇ ਤਿਉਹਾਰੀ ਰੌਣਕਾਂ ਨੂੰ ਹੋਰ ਵਧਾਉਣ ਲਈ ਸਾਲਾਨਾ ਦੀਵਾਲੀ ਮੇਲਾ 31 ਅਕਤੂਬਰ ਤੋਂ 2 ਨਵੰਬਰ ਤੱਕ ਚੱਲੇਗਾ।
ਪਿਛਲੀ ਖ਼ਬਰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕਾਂਗਰਸ ਲਈ ਅਹਿਮ ਹੋਵੇਗਾ-ਅਮਨਦੀਪ ਸਿੰਘ ਸਾਹੋਕੇ ਅਗਲੀ ਖ਼ਬਰ ਮਹਾਂਰਿਸ਼ੀ ਵਾਲਮੀਕ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਨਾ ਦਾ ਸ੍ਰੋਤ - ਐਡਵੋਕੇਟ ਰਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।