27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਹਾਂਰਿਸ਼ੀ ਵਾਲਮੀਕ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਨਾ ਦਾ ਸ੍ਰੋਤ - ਐਡਵੋਕੇਟ ਰਾਹੀ

ਤਪਾ ਮੰਡੀ, 26 ਅਕਤੂਬਰ (ਪ੍ਰਵੀਨ ਗਰਗ)-ਮਹਾਂਰਿਸ਼ੀ ਵਾਲਮੀਕ ਜੀ ਨੇ ਆਪਣੀ ਪਵਿੱਤਰ ਬਾਣੀ ਅਤੇ ਜੀਵਨ ਰਾਹੀਂ ਸਮੁੱਚੀ ਮਨੁੱਖਤਾ ਨੂੰ ਸਚਾਈ, ਦਇਆ, ਪ੍ਰੇਮ, ਭਾਈਚਾਰਕ ਸਾਂਝ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਜਾਤ-ਪਾਤ, ਊਚ-ਨੀਚ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਮਨੁੱਖ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ।

ਅਜੀਤ ਡੈਸਕ 27-10-2026
ਤਪਾ ਮੰਡੀ, 26 ਅਕਤੂਬਰ (ਪ੍ਰਵੀਨ ਗਰਗ)-ਮਹਾਂਰਿਸ਼ੀ ਵਾਲਮੀਕ ਜੀ ਨੇ ਆਪਣੀ ਪਵਿੱਤਰ ਬਾਣੀ ਅਤੇ ਜੀਵਨ ਰਾਹੀਂ ਸਮੁੱਚੀ ਮਨੁੱਖਤਾ ਨੂੰ ਸਚਾਈ, ਦਇਆ, ਪ੍ਰੇਮ, ਭਾਈਚਾਰਕ ਸਾਂਝ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਜਾਤ-ਪਾਤ, ਊਚ-ਨੀਚ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਮਨੁੱਖ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਭਾਰਤੀਯ ਵਾਲਮੀਕ ਧਰਮ ਸਮਾਜ (ਭਾਵਾਧਸ) ਪ੍ਰਬੰਧਕ ਕਮੇਟੀ ਵਲੋਂ ਮਹਾਂਰਿਸ਼ੀ ਵਾਲਮੀਕ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਇੱਕ ਰੋਜ਼ਾ ਧਾਰਮਿਕ ਸਮਾਗਮ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਮਹਾਂਰਿਸ਼ੀ ਵਾਲਮੀਕ ਵਲੋਂ ਰਚੀ ਗਈ ਰਾਮਾਇਣ ਮਨੁੱਖ ਨੂੰ ਨੇਕੀ ਦੇ ਰਾਹ ’ਤੇ ਚੱਲਣ, ਆਪਣੇ ਫ਼ਰਜ਼ ਨਿਭਾਉਣ ਅਤੇ ਸਮਾਜ ਵਿਚ ਆਪਸੀ ਪਿਆਰ ਤੇ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੰਦੀ ਹੈ। ਮਹਾਂਰਿਸ਼ੀ ਵਾਲਮੀਕ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਨਾ ਦਾ ਸ੍ਰੋਤ ਹਨ। ਰਾਮਾਇਣ ਸਾਨੂੰ ਸਾਰਿਆਂ ਨੂੰ ਧਰਮ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ ਅਤੇ ਮਨੁੱਖਤਾ ਨੂੰ ਸੱਚ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਪਤਵੰਤਿਆਂ ਨੂੰ ਧਾਰਮਿਕ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਰੋੜ, ਮਹੰਤ ਬੁੱਕਣ ਦਾਸ, ਗੁਲਾਬ ਕਾਲਾ, ਗੁਰਦੀਪ ਸਿੰਘ ਚੱਠਾ, ਬਿੱਟੂ ਬਰਾੜ, ਚਰਨਜੀਤ ਸਿੰਘ ਪੁਰਬਾ, ਹਰਜਿੰਦਰ ਸਿੰਘ ਪਾਲੀ, ਮਿਸਤਰੀ ਬਲਜਿੰਦਰ ਸਿੰਘ, ਬੇਅੰਤ ਮਾਂਗਟ, ਮਨਦੀਪ ਕੌਰ ਤੋਂ ਇਲਾਵਾ ਭਾਰਤੀਯ ਵਾਲਮੀਕ ਧਰਮ ਸਮਾਜ (ਭਾਵਾਧਸ) ਇਕਾਈ ਤਪਾ ਦੇ ਪ੍ਰਧਾਨ ਵਿਨੋਦ ਕਾਲਾ, ਜੋਨੀ ਕੁਮਾਰ, ਮੋਹਿਤ ਮੇਸੀ, ਸਿਕੰਦਰ ਕੁਮਾਰ, ਅਰਜਨ ਕੁਮਾਰ, ਅਜੇ ਕੁਮਾਰ, ਰਾਜ ਕੁਮਾਰ, ਜੋਨੀ ਕੁਮਾਰ, ਰੋਹਿਤ ਕੁਮਾਰ, ਡਾ: ਰਾਕੇਸ਼, ਹੈਪੀ, ਸੰਜੇ ਕੁਮਾਰ, ਵਿੱਕੀ ਕੁਮਾਰ, ਲੱਡੂ, ਗੋਰਾ, ਸਰਬਜੀਤ ਸਿੰਘ, ਮਾਸਟਰ ਜਸਵੰਤ, ਅਭਿਸ਼ੇਕ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਨੂੰ ਮਿਲ ਰਿਹਾ ਲੋਕਾਂ ਦਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਭਗਤ ਨਾਮਦੇਵ ਜੀ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।