27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕਾਂਗਰਸ ਲਈ ਅਹਿਮ ਹੋਵੇਗਾ-ਅਮਨਦੀਪ ਸਿੰਘ ਸਾਹੋਕੇ

ਸ਼ਹਿਣਾ, 26 ਅਕਤੂਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਵਿਚ ਮਜ਼ਬੂਤੀ ਵੱਲ ਵਧ ਰਹੀ ਹੈ। ਇਹ ਸ਼ਬਦ ਅਮਨਦੀਪ ਸਿੰਘ ਸਾਹੋਕੇ ਸੂਬਾ ਕੁਆਰਡੀਨੇਟਰ ਐਸ.

ਅਜੀਤ ਡੈਸਕ 27-10-2026
ਸ਼ਹਿਣਾ, 26 ਅਕਤੂਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਵਿਚ ਮਜ਼ਬੂਤੀ ਵੱਲ ਵਧ ਰਹੀ ਹੈ। ਇਹ ਸ਼ਬਦ ਅਮਨਦੀਪ ਸਿੰਘ ਸਾਹੋਕੇ ਸੂਬਾ ਕੁਆਰਡੀਨੇਟਰ ਐਸ.ਸੀ ਵਿੰਗ ਭਦੌੜ ਅਤੇ ਅਬਜ਼ਰਵਰ ਹਲਕਾ ਸੁਤਰਾਣਾ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਨਵੰਬਰ ਦੇ ਪਹਿਲੇ ਹਫ਼ਤੇ ਸ੍ਰੀ ਰਾਹੁਲ ਗਾਂਧੀ ਪੰਜਾਬ ਦੌਰੇ ਖ਼ਾਸ ਕਰ ਸੰਗਰੂਰ ਪਹੁੰਚ ਰਹੇ ਹਨ ਅਤੇ ਉਨ੍ਹਾਂ ਦਾ ਇਹ ਦੌਰਾ ਪੰਜਾਬ ਦੀ ਰਾਜਨੀਤੀ ਤੋਂ ਇਲਾਵਾ ਕਾਂਗਰਸ ਲਈ ਅਹਿਮ ਹੋਵੇਗਾ। ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੇ ਸਵਾਗਤ ਲਈ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਦਿਨ-ਰਾਤ ਇਕ ਕਰ ਰਹੇ ਹਨ। ਉਨ੍ਹਾਂ ਕਿਹਾ ਉਹ ਹਲਕਾ ਸੁਤਰਾਣਾ ਦੇ ਅਬਜ਼ਰਵਰ ਅਤੇ ਭਦੌੜ ਹਲਕੇ ਤੋਂ ਸੇਵਾਦਾਰ ਹੋਣ ਦੇ ਨਾਤੇ ਦੋਵੇਂ ਹਲਕਿਆਂ ਵਿਚ ਪਾਰਟੀ ਵਰਕਰਾਂ ਨਾਲ ਰਾਬਤਾ ਰੱਖ ਰਹੇ ਹਨ। ਹਾਈਕਮਾਂਡ ਦੇ ਹੁਕਮਾਂ ਤਹਿਤ ਕਾਂਗਰਸ ਪਾਰਟੀ ਵਲੋਂ ਬਣਾਈਆਂ ਜਾ ਰਹੀਆਂ ਬੂਥ ਕਮੇਟੀਆਂ ਦੌਰਾਨ ਹਰ ਬੂਥ ਕਮੇਟੀ ਵਿਚ ਇਕ ਔਰਤ ਅਤੇ ਚਾਰ ਐਸ.ਸੀ ਮਰਦ ਭਾਈਚਾਰੇ ਵਿਚੋਂ ਲੈਣੇ ਹਨ, ਜਿਨ੍ਹਾਂ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਮੰਡੀ ਬੋਰਡ ਵਲੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਸੰਬੰਧੀ ਕੀਤੇ ਗਏ ਪ੍ਰਬੰਧਾਂ ਦੇ ਦਾਅਵੇ ਪੂਰੀ ਤਰ੍... ਅਗਲੀ ਖ਼ਬਰ ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਨੂੰ ਮਿਲ ਰਿਹਾ ਲੋਕਾਂ ਦਾ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।