16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੇਲਾ ਛਪਾਰ ’ਚ ਚਿਰਾਂ ਬਾਅਦ ਮੁੜ ਜੰਮੇਗਾ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ

ਅਹਿਮਦਗੜ੍ਹ, 15 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ ਖੂਬ ਗਰਮਾਉਣ ਦੇ ਆਸਾਰ ਹਨ। ਪਿਛਲੇ ਕਈ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਸਿਆਸੀ ਕਾਨਫਰੰਸਾਂ ਬੰਦ ਰਹਿਣ ਕਾਰਨ ਜਿੱਥੇ ਹਰ ਸਾਲ ਮੇਲੇ ਦੀਆਂ ਰੌਣਕਾਂ ਮੱਠੀਆਂ ਪੈਂਦੀਆਂ ਰਹੀਆਂ, ਉੱਥੇ ਸਿਆਸੀ ਕਾਨਫਰੰਸਾਂ ਦੇ ਅਖਾੜੇ ਵਜੋਂ ਜਾਣੇ ਜਾਂਦੇ ਇਸ ਮੇਲੇ ਦੀ ਪ੍ਰਸਿੱਧੀ ਵੀ ਘੱਟਦੀ ਜਾ ਰਹੀ ਸੀ।

ਅਜੀਤ ਡੈਸਕ 16-09-2026
ਅਹਿਮਦਗੜ੍ਹ, 15 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ ਖੂਬ ਗਰਮਾਉਣ ਦੇ ਆਸਾਰ ਹਨ। ਪਿਛਲੇ ਕਈ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਸਿਆਸੀ ਕਾਨਫਰੰਸਾਂ ਬੰਦ ਰਹਿਣ ਕਾਰਨ ਜਿੱਥੇ ਹਰ ਸਾਲ ਮੇਲੇ ਦੀਆਂ ਰੌਣਕਾਂ ਮੱਠੀਆਂ ਪੈਂਦੀਆਂ ਰਹੀਆਂ, ਉੱਥੇ ਸਿਆਸੀ ਕਾਨਫਰੰਸਾਂ ਦੇ ਅਖਾੜੇ ਵਜੋਂ ਜਾਣੇ ਜਾਂਦੇ ਇਸ ਮੇਲੇ ਦੀ ਪ੍ਰਸਿੱਧੀ ਵੀ ਘੱਟਦੀ ਜਾ ਰਹੀ ਸੀ। ਪਰ ਇਸ ਵਾਰ ਪੰਜਾਬ ਦੀਆਂ ਦੋ ਮਹੱਤਵਪੂਰਨ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ ਕਰਨ ਦੇ ਐਲਾਨ ਤੋਂ ਬਾਅਦ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਗਰਮਾ ਗਈਆਂ ਹਨ ਅਤੇ ਮੇਲੇ ਦੀਆਂ ਰੌਣਕਾਂ ਵਿੱਚ ਵੀ ਵੱਡਾ ਇਜ਼ਾਫਾ ਹੋਣ ਦੇ ਚਰਚੇ ਹਨ। ਵਿਧਾਨ ਸਭਾ ਹਲਕਾ ਦਾਖਾ ਵਿੱਚ ਪੈਂਦੇ ਪਿੰਡ ਛਪਾਰ ਦੇ ਮੇਲਾ ਛਪਾਰ ਵਿੱਚ ਇਸ ਵਾਰ ਕਾਨਫ਼ਰੰਸ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਹਿਲਾਂ ਮੇਲੇ ਵਿੱਚ ਕਾਨਫ਼ਰੰਸਾਂ ਕਰਦੀਆਂ ਆ ਰਹੀਆਂ ਹੋਰ ਮੁੱਖ ਪਾਰਟੀਆਂ, ਜਿੰਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਾਮਿਲ ਹਨ, ਵੱਲੋਂ ਹਾਲੇ ਤੱਕ ਕੋਈ ਐਲਾਨ ਜਾਂ ਵਿਸ਼ੇਸ਼ ਸਰਗਰਮੀ ਦਿਖਾਈ ਨਹੀਂ ਦਿੱਤੀ। ਅਕਾਲੀ ਦਲ ਵਾਰਿਸ ਪੰਜਾਬ ਦੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਇੱਥੇ ਕਾਨਫ਼ਰੰਸ ਕਰਵਾਉਣ ਦਾ ਚੰਗਾ ਅਤੇ ਪੁਰਾਣਾ ਤਜਰਬਾ ਹੈ। ਉਨ੍ਹਾਂ ਦੀ ਅਗਵਾਈ ਹੇਠ ਕਈ ਸਾਲ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵਿਸ਼ਾਲ ਕਾਨਫਰੰਸਾਂ ਹੁੰਦੀਆਂ ਰਹੀਆਂ ਹਨ। ਹੁਣ ਉਹ ਵਾਰਿਸ ਪੰਜਾਬ ਦੇ ਪਾਰਟੀ ਦੀ ਅਗਵਾਈ ਕਰਦਿਆਂ ਵਿਸ਼ਾਲ ਕਾਨਫਰੰਸ ਕਰਨ ਲਈ ਵੱਡੇ ਪੱਧਰ ’ਤੇ ਯਤਨਾਂ ਵਿੱਚ ਜੁਟ ਗਏ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਦਾਖਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਸਕਰਨ ਸਿੰਘ ਦਿਓਲ ਵੀ ਕਾਨਫ਼ਰੰਸ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਥੇ ਵੱਡਾ ਇਕੱਠ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਦੋਵੇਂ ਪਾਰਟੀਆਂ ਵੱਲੋਂ ਵੱਧ ਤੋਂ ਵੱਧ ਇਕੱਠ ਜੁਟਾਉਣ ਲਈ ਹਲਕਾ ਦਾਖਾ, ਰਾਏਕੋਟ, ਗਿੱਲ, ਪਾਇਲ ਅਤੇ ਅਮਰਗੜ੍ਹ ਅੰਦਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਮੁੱਖ ਆਗੂ ਬਾਪੂ ਤਰਸੇਮ ਸਿੰਘ ਦੇ ਨਾਲ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਹੋਰ ਸੀਨੀਅਰ ਸੀਨੀਅਰ ਲੀਡਰਸ਼ਿਪ ਵੱਲੋਂ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਅਗੇਤੀ ਆਮਦ ਨੂੰ ਦੇਖਦਿਆਂ 20 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰੇ ਸਰਕਾਰ-ਪ੍ਰਧਾਨ ਕੁੰਦਰਾ 17 ਪ੍... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਉਂ ਵਿਖੇ ਡਰੋਨ ਸ਼ੋਅ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।