15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਥਕ ਏਕਤਾ ਤੋਂ ਬਿਨਾਂ ਪੰਥ ਦੀ ਸਰਜ਼ਮੀਨ ਸੁਰੱਖਿਅਤ ਨਹੀਂ-ਜਥੇਦਾਰ ਉਮੈਦਪੁਰੀ

ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਪੰਥਕ ਆਗੂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪਿਛਲੇ ਸਮੇਂ ਦੌਰਾਨ ਭਾਰਤੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਪ੍ਰਮੁੱਖ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਮੌਜੂਦਾ ਰਾਜਨੀਤਿਕ ਸੰਕਟ ਨੂੰ ਮੁੱਖ ਰੱਖਦਿਆਂ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਇੱਕ ਸੰਜੀਦਾ ਬਹਿਸ ਛੇੜ ਦਿੱਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਪੰਥ ਲਈ ਦਰਦ ਰੱਖਣ ਵਾਲੀਆਂ ਸਾਰੀਆਂ ਹੀ ਪੰਥਕ ਧਿਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਪੰਥਕ ਏਕਤਾ ਤੋਂ ਬਿਨਾਂ ਪੰਥ ਦੇ ਵਡਮੁੱਲੇ ਸਰੋਕਾਰਾਂ, ਸਿੱਖ ਸਿਧਾਂਤਾਂ, ਸਿੱਖ ਇਤਿਹਾਸ, ਪੰਥਕ ਹਿੱਤਾਂ ਅਤੇ ਪੰਥਕ ਵਿਰਾਸਤਾਂ ਤੇ ਸੰਸਥਾਵਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ ਤੇ ਪੰਜਾਬ ਵੀ ਸੁਰੱਖਿਅਤ ਨਹੀਂ।

ਅਜੀਤ ਡੈਸਕ 15-10-2026
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਪੰਥਕ ਆਗੂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪਿਛਲੇ ਸਮੇਂ ਦੌਰਾਨ ਭਾਰਤੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਪ੍ਰਮੁੱਖ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਮੌਜੂਦਾ ਰਾਜਨੀਤਿਕ ਸੰਕਟ ਨੂੰ ਮੁੱਖ ਰੱਖਦਿਆਂ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਇੱਕ ਸੰਜੀਦਾ ਬਹਿਸ ਛੇੜ ਦਿੱਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਪੰਥ ਲਈ ਦਰਦ ਰੱਖਣ ਵਾਲੀਆਂ ਸਾਰੀਆਂ ਹੀ ਪੰਥਕ ਧਿਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਪੰਥਕ ਏਕਤਾ ਤੋਂ ਬਿਨਾਂ ਪੰਥ ਦੇ ਵਡਮੁੱਲੇ ਸਰੋਕਾਰਾਂ, ਸਿੱਖ ਸਿਧਾਂਤਾਂ, ਸਿੱਖ ਇਤਿਹਾਸ, ਪੰਥਕ ਹਿੱਤਾਂ ਅਤੇ ਪੰਥਕ ਵਿਰਾਸਤਾਂ ਤੇ ਸੰਸਥਾਵਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ ਤੇ ਪੰਜਾਬ ਵੀ ਸੁਰੱਖਿਅਤ ਨਹੀਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਸ ਪੰਜਾਬ ਦੇ ਨਾਲ ਬਰਾਬਰ ਦਾ ਵਾਸਤਾ ਰੱਖਣ ਵਾਲੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਇਸ ਵਕਤ ਪੰਥ ਅਤੇ ਪੰਜਾਬ ਦੀ ਬਰਬਾਦੀ ਦੀ ਇਬਾਰਤ ਲਿਖੀ ਜਾ ਰਹੀ ਹੈ, ਪੰਥ ਦੇ ਦੁਸ਼ਮਣ ਹਰ ਚਾਲ ਵਿਚ ਸਫਲ ਹੋ ਰਹੇ ਹਨ, ਆਉਣ ਵਾਲੀਆਂ ਪੀੜੀਆਂ ਦਾ ਪੰਥਕ ਆਗੂਆਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ, ਸਿੱਖ ਇਤਿਹਾਸ ਸਿੱਖ ਸਿਧਾਂਤਾਂ ਦੀ ਖਿਲੀ ਉਡਾਈ ਜਾ ਰਹੀ ਹੈ ਅਤੇ ਸਿੱਖ ਸਿਲੇਬਸ ਸਮੇਤ ਪੰਜਾਬ ਯੂਨੀਵਰਸਿਟੀ ਨੂੰ ਖੋਹਿਆ ਜਾ ਰਿਹਾ ਹੈ ਤਾਂ ਐਨ ਉਸ ਵੇਲੇ ਜਿਹੜੇ ਆਗੂਆਂ ਦੇ ਮਨਾਂ ਵਿਚ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਬਣਨ ਦਾ ਚਾਅ ਹੈ ਉਹ ਪੰਥਕ ਏਕਤਾ ਲਈ ਸੰਜੀਦਾ ਹੋਣ । ਉਹਨਾਂ ਕਿਹਾ ਕਿ ਪੰਜਾਬ ਦੇ ਦੁਸ਼ਮਣ ਇਹੀ ਚਾਹੁੰਦੇ ਹਨ ਜੋ ਸਿੱਖ ਸੰਸਥਾਵਾਂ ਤੇ ਸਿੱਖ ਜਥੇਬੰਦੀਆਂ ਸਮੇਤ ਰਾਜਨੀਤਿਕ ਆਗੂਆਂ ਵਿਚਕਾਰ ਹਉਮੈ ਅਹੰਕਾਰ ਅਤੇ ਲੋਭ ਲਾਲਸਾ ਸਮੇਤ ਨਿੱਜੀ ਹਿੱਤਾਂ ਨੂੰ ਲੈ ਕੇ ਹੋ ਰਿਹਾ ਹੈ। ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸਿੱਖਾਂ ਨੇ ਇਕੱਠੇ ਹੋ ਕੇ ਕੋਈ ਲੜਾਈ ਲੜੀ ਤਾਂ ਪੰਥ ਲਈ ਪ੍ਰਾਪਤੀਆਂ ਦਾ ਇਤਿਹਾਸ ਸਿਰਜ ਦਿੱਤਾ। ਦੂਜੇ ਪਾਸੇ ਧੜਿਆਂ ਵਿੱਚ ਵੰਡੇ ਰਹੇ ਤਾਂ ਕਦੇ ਕੁਝ ਵੀ ਪ੍ਰਾਪਤ ਨਹੀਂ ਹੋਇਆ। ਜਥੇਦਾਰ ਸੰਤਾ ਸਿੰਘ ਉਮੈਦਪੁਰੀ
ਪਿਛਲੀ ਖ਼ਬਰ ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਸ਼ੀਸ਼, ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਅਤੇ ਐੱਸ. ਡੀ. ਐੱਮ. ਸਮਰਾਲਾ ਵਲੋਂ ਦੁਕਾਨਦਾਰਾਂ ਨਾਲ ਅਹਿਮ ਮੀ... ਅਗਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਜਟਾਣਾ ਵਿਖੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।