15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਖੰਨਾ ਵਿਚ ਪਾਵਨ ਸ੍ਰੀ ਰਾਮਲੀਲਾ ਦੇ ਤੀਜੇ ਦਿਨ ਹੋਇਆ ਪ੍ਰਭੂ ਸ੍ਰੀ ਰਾਮ ਜਨਮ, ਵਿਸ਼ਵਾਮਿੱਤਰ ਆਗਮਨ ਅਤੇ ਤਾੜਕਾ ਵਧ ਦਾ ਸ਼ਾਨਦਾਰ ਮੰਚਨ

ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ੍ਰੀ ਰਾਮਲੀਲ੍ਹਾ ਕਮੇਟੀ ਖੰਨਾ ਵਲੋਂ ਜੀ. ਟੀ.

ਅਜੀਤ ਡੈਸਕ 15-10-2026
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ੍ਰੀ ਰਾਮਲੀਲ੍ਹਾ ਕਮੇਟੀ ਖੰਨਾ ਵਲੋਂ ਜੀ. ਟੀ. ਬੀ. ਮਾਰਕੀਟ (ਰੇਸਟ ਹਾਊਸ ਮਾਰਕੀਟ), ਖੰਨਾ ਸਥਿਤ ਰਾਮਲੀਲ੍ਹਾ ਗਰਾਊਂਡ ਵਿੱਚ ਕਰਵਾਈ ਜਾ ਰਹੀ ਪਾਵਨ ਸ੍ਰੀ ਰਾਮਲੀਲ੍ਹਾ ਦੇ ਤੀਜੇ ਦਿਨ ਪ੍ਰਭੂ ਸ੍ਰੀ ਰਾਮ ਜਨਮ, ਮਹਾਰਿਸ਼ੀ ਵਿਸ਼ਵਾਮਿੱਤਰ ਦੇ ਅਯੁੱਧਿਆ ਆਗਮਨ, ਸ੍ਰੀ ਰਾਮ-ਲਕਸ਼ਮਣ ਵਲੋਂ ਯੱਗ ਦੀ ਰੱਖਿਆ ਅਤੇ ਰਾਖਸ਼ਸੀ ਤਾੜਕਾ ਦੇ ਵਧ ਦੇ ਪ੍ਰਸੰਗਾਂ ਦਾ ਸ਼ਾਨਦਾਰ ਅਤੇ ਭਾਵਪੂਰਣ ਮੰਚਨ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪ੍ਰਭੂ ਸ੍ਰੀ ਰਾਮ ਦੀ ਲੀਲਾ ਦੇ ਦਰਸ਼ਨ ਕਰਨ ਲਈ ਪਹੁੰਚੇ। ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਡਾ. ਹਰਜਿੰਦਰ ਸਿੰਘ ਲਾਲ, ਇਕਬਾਲ ਸਿੰਘ ਚੰਨੀ, ਸੰਜੀਵ ਧਮੀਜਾ, ਬਲਜਿੰਦਰ ਸਿੰਗਲਾ, ਡਾ. ਵਿਨੋਦ ਸੂਦ, ਐਡਵੋਕੇਟ ਨਵੀਨ ਥਮਨ, ਐਡਵੋਕੇਟ ਚਿਰਾਂਸ਼ੂ ਰਤਨ, ਰਾਜ ਸ਼ਰਮਾ, ਗੁਲਜ਼ਾਰ ਖੰਨਾ, ਬਿੰਨੀ ਮਲਹੋਤਰਾ, ਗੋਲਡੀ ਸ਼ਰਮਾ, ਮੋਹਿੰਦਰ ਜਸਲ, ਮੰਨੂ ਵਰਮਾ , ਸ਼ਿਵਮ ਬੇਦੀ, ਨਿਸ਼ਾ ਸ਼ਰਮਾ, ਮੁਨੀਸ਼ ਗੋਇਲ, ਬਬਲਾ ਮਹਿਤਾ, ਆਚਾਰੀਆ ਦੀਪਕ ਵਰਮਾ, ਕੁਲਵਿੰਦਰ ਅਤਲੀ, ਸੰਜੀਵ ਅਰੋੜਾ, ਸੰਦੀਪ ਗਿਰੀ, ਅਸ਼ਵਨੀ ਸ਼ਰਮਾ, ਐਡਵੋਕੇਟ ਖੁਸ਼ਬੀਰ ਸਿੰਘ ਬਿੱਟੂ, ਅਨਸੁਲ ਗਰਗ, ਧਰਮਪਾਲ ਵਰਮਾ, ਸੰਜੀਵ ਬਾਂਸਲ ਗਰਗ, ਜਸਵੰਤ, ਮਨੀਸ਼ ਵਰਮਾ ਅਤੇ ਸਾਹਿਲ ਵਰਮਾ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਮੇਟੀ ਦੇ ਮੈਂਬਰਾਂ ਅਤੇ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਪ੍ਰਭੂ ਸ੍ਰੀ ਰਾਮ ਜੀ ਦੀ ਆਰਤੀ ਕੀਤੀ ਗਈ। ਧਾਰਮਿਕ ਸੰਸਕਾਰਾਂ ਨਾਲ ਬੱਚਿਆਂ ਨੂੰ ਵੀ ਜੋੜਿਆ ਜਾ ਰਿਹਾ ਹੈ ਰਾਮਲੀਲ੍ਹਾ ਨਾਲ ਪ੍ਰਭੂ ਸ੍ਰੀ ਰਾਮਲੀਲ੍ਹਾ ਕਮੇਟੀ ਵਲੋਂ ਹਰ ਰੋਜ਼ ਰਾਮਲੀਲ੍ਹਾ ਦੇ ਦੌਰਾਨ ਬੱਚਿਆਂ ਲਈ ਧਾਰਮਿਕ ਪ੍ਰਸ਼ਨੋਤਰੀ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਤੀਜੇ ਦਿਨ ਵੀ ਬੱਚਿਆਂ ਕੋਲੋਂ ਭਗਵਾਨ ਸ੍ਰੀ ਰਾਮ, ਰਾਮਾਇਣ ਅਤੇ ਸਨਾਤਨ ਸੰਸਕ੍ਰਿਤੀ ਨਾਲ ਸਬੰਧਤ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਰਹੇ ਹਾਜ਼ਰ: ਇਸ ਮੌਕੇ ਪ੍ਰਭੂ ਸ੍ਰੀ ਰਾਮਲੀਲ੍ਹਾ ਕਮੇਟੀ ਦੇ ਸਰਪ੍ਰਸਤ ਸੁਭਾਸ਼ ਮੋਦੀ, ਚੇਅਰਮੈਨ ਵਿਪਿਨ ਚੰਦਰ ਗੈਂਡ, ਪ੍ਰਧਾਨ ਸੁਬੋਧ ਮਿੱਤਲ, ਜਨਰਲ ਸਕੱਤਰ ਕਮਲ ਕਪੂਰ, ਸੀਨੀਅਰ ਮੀਤ ਪ੍ਰਧਾਨ ਅਜੈ ਮਿੱਤਲ, ਰਾਜੇਸ਼ ਕੁਮਾਰ, ਰਾਜਨ ਦੱਤ, ਸ਼ੰਕਰ ਗੋਇਲ, ਡਾ. ਰਾਹੁਲ ਸ਼ੁਕਲਾ, ਰਮੇਸ਼ ਗੁਜਰਾਲ, ਸੁਰਿੰਦਰ ਮਾਨ, ਰਵਿੰਦਰ ਰਵੀ, ਖ਼ਜ਼ਾਨਚੀ ਮੁਨੀਸ਼ ਹਾਂਡਾ, ਵਿਕਾਸ ਅਗਰਵਾਲ, ਕਾਨੂੰਨੀ ਸਲਾਹਕਾਰ ਐਡਵੋਕੇਟ ਰੂਪੇਸ਼ ਭਾਰਦਵਾਜ, ਐਡਵੋਕੇਟ ਸੰਜੇ ਭਸੀਨ, ਅਸ਼ਵਨੀ ਗੋਇਲ, ਮੁਨੀਸ਼ ਅਗਰਵਾਲ, ਕ੍ਰਿਸ਼ਨ ਸਿੰਗਲਾ, ਕਰਨ ਵਰਮਾ, ਰੋਹਿਤ ਸਿੰਗਲਾ, ਨਰਿੰਦਰ ਗੁਜਰਾਲ, ਡਾ. ਹਿਮਾਂਸ਼ੂ ਪਾਹਵਾ, ਮੋਂਟੀ ਸ਼ਾਹੀ, ਦੀਪਕ ਵਰਮਾ, ਰਮੇਸ਼ ਕੁਮਾਰ ਗੋਇਲ, ਪ੍ਰਯਾਂਸ਼ੂ ਗੋਇਲ, ਸੰਜੀਵ ਗਰਗ, ਮੰਗਤ ਸਿੰਗਲਾ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਜਟਾਣਾ ਵਿਖੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਐਸ. ਐਸ. ਪੀ. ਦਰਪਣ ਆਹਲੂਵਾਲੀਆ ਵਲੋਂ ਲੋਕਾਂ ਨਾਲ ਪਹੁੰਚ ਬਣਾਉਣ ਦੀ ਵਿਸ਼ੇਸ਼ ਪਹਿਲਕਦਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।