15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਐਸ. ਐਸ. ਪੀ. ਦਰਪਣ ਆਹਲੂਵਾਲੀਆ ਵਲੋਂ ਲੋਕਾਂ ਨਾਲ ਪਹੁੰਚ ਬਣਾਉਣ ਦੀ ਵਿਸ਼ੇਸ਼ ਪਹਿਲਕਦਮੀ

ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਲੋਕਾਂ ਤੱਕ ਪਹੁੰਚ ਬਣਾਉਣ ਦੀ ਇੱਕ ਵਿਸ਼ੇਸ਼ ਪਹਿਲਕਦਮੀ ਤਹਿਤ, ਐਸ. ਐਸ.

ਅਜੀਤ ਡੈਸਕ 15-10-2026
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਲੋਕਾਂ ਤੱਕ ਪਹੁੰਚ ਬਣਾਉਣ ਦੀ ਇੱਕ ਵਿਸ਼ੇਸ਼ ਪਹਿਲਕਦਮੀ ਤਹਿਤ, ਐਸ. ਐਸ. ਪੀ. ਖੰਨਾ ਨੇ ਡੀ. ਐਸ. ਪੀ. ਖੰਨਾ, ਐਸ. ਐਚ. ਓ. ਸਿਟੀ-2 ਖੰਨਾ ਅਤੇ ਇੰਚਾਰਜ ਸਪੈਸ਼ਲ ਬ੍ਰਾਂਚ ਖੰਨਾ ਦੇ ਨਾਲ ਮਿਲ ਕੇ ‘ਮੀਟ ਮਾਰਕੀਟ’ ਅਤੇ ‘ਬਾਜ਼ੀਗਰ ਬਸਤੀ’ ਵਿਖੇ ਭਾਈਚਾਰੇ ਨਾਲ ਰਾਬਤਾ ਕਾਇਮ ਕਰਨ ਲਈ ਸਵੇਰ ਵੇਲੇ ਦੌਰਾ ਕੀਤਾ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਪੁਲਿਸ ਅਤੇ ਜਨਤਾ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨਾ, ਸਥਾਨਕ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਨਾ, ਆਪਸੀ ਸਹਿਯੋਗ ਵਧਾਉਣਾ ਅਤੇ ਇਲਾਕੇ ਵਿੱਚ ਸ਼ਾਂਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਖੰਨਾ ਪੁਲਿਸ ਭਾਈਚਾਰੇ ਨਾਲ ਜੁੜੇ ਰਹਿਣ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ ਅਤੇ ਇੱਕ ਸੁਰੱਖਿਅਤ ਸਮਾਜ ਦੀ ਸਿਰਜਣਾ ਲਈ ਮਿਲ-ਜੁਲ ਕੇ ਕੰਮ ਕਰਨ ਲਈ ਵਚਨਬੱਧ ਹੈ।
ਪਿਛਲੀ ਖ਼ਬਰ ਖੰਨਾ ਵਿਚ ਪਾਵਨ ਸ੍ਰੀ ਰਾਮਲੀਲਾ ਦੇ ਤੀਜੇ ਦਿਨ ਹੋਇਆ ਪ੍ਰਭੂ ਸ੍ਰੀ ਰਾਮ ਜਨਮ, ਵਿਸ਼ਵਾਮਿੱਤਰ ਆਗਮਨ ਅਤੇ ਤਾੜਕਾ ਵਧ ਦਾ ਸ਼ਾਨਦ... ਅਗਲੀ ਖ਼ਬਰ ਕੈਮਿਸਟਾਂ ਨੂੰ ਪੁਲਿਸ ਅਧਿਕਾਰੀ ਦੀ ਸਖ਼ਤ ਤਾੜਨਾ , ਪਾਬੰਦੀਸ਼ੁਦਾ ਦਵਾਈਆਂ ਵੇਚਣ ’ ਤੇ ਹੋਵੇਗੀ ਸਖ਼ਤ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।