ਰਾਜਾਸਾਂਸੀ (ਅੰਮ੍ਰਿਤਸਰ), 15 ਅਕਤੂਬਰ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਤੇ ਅੰਮ੍ਰਿਤਸਰ ਦੇ ਇਕ ਏਜੰਟ ਵਲੋਂ ਵਿਦੇਸ਼ ਭੇਜਣ ਦੇ ਸਬਜਬਾਗ ਦਿਖਾ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲਿਆਦੇ ਗਏ 16 ਨੌਜਵਾਨਾਂ ਦੇ ਸੁਪਨੇ ਉਸ ਵੇਲੇ ਚੂਰ ਚੂਰ ਹੋ ਗਏ ਜਦੋਂ ਉਨ੍ਹਾਂ ਨੂੰ ਨੌਸਰਬਾਜ ਏਜੰਟ ਵਲੋਂ ਜਾਅਲੀ ਟਿਕਟਾਂ ਉਪਲਬਧ ਕਰਵਾਈਆਂ ਗਈਆਂ ਤੇ 2 ਸਾਲ ਦਾ ਵੀਜ਼ਾ ਕਹਿ ਕੇ 2 ਮਹੀਨੇ ਦਾ ਲਗਵਾਇਆ ਗਿਆ। ਉਕਤ 16 ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਜਾਅਲੀ ਟਿਕਟਾਂ ਪਾਈਆਂ ਜਾਣ 'ਤੇ ਪੁਲਿਸ ਥਾਣਾ ਹਵਾਈ ਅੱਡਾ ਨੂੰ ਸੌਂਪਿਆ ਗਿਆ, ਜਿੱਥੇ ਕਿ ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹਵਾਈ ਅੱਡੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਯੂਨੀਵਰਸਿਟੀ ਦੇ ਨੇੜੇ ‘ਦਫ਼ਤਰ ਚਲਾ ਰਹੇ ਇਕ ਏਜੰਟ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾਈ ਜਿਸ ਰਾਹੀਂ ਉਨ੍ਹਾਂ ਦਾ ਸੰਪਰਕ ਉਕਤ ਏਜੰਟ ਨਾਲ ਹੋਇਆ ਸੀ ਤੇ ਵੱਖ-ਵੱਖ ਨੌਜਵਾਨਾਂ ਕੋਲੋਂ 80 ਹਜ਼ਾਰ ਤੋਂ ਲੈ ਕੇ ਡੇਢ ਲੱਖ ਰੁਪਏ ਵਸੂਲੇ ਗਏ ਸਨ।
ਤਾਜ਼ਾ ਖ਼ਬਰਾਂ
Free
ਵਿਦੇਸ਼ ਜਾਣ ਦੇ ਚਾਹਵਾਨ 16 ਨੌਜਵਾਨਾਂ ਨੂੰ ਫਰਜ਼ੀ ਏਜੰਟ ਵਲੋਂ ਦਿੱਤੀਆਂ ਗਈਆਂ ਜਾਅਲੀ ਟਿਕਟਾਂ
ਰਾਜਾਸਾਂਸੀ (ਅੰਮ੍ਰਿਤਸਰ), 15 ਅਕਤੂਬਰ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਤੇ ਅੰਮ੍ਰਿਤਸਰ ਦੇ ਇਕ ਏਜੰਟ ਵਲੋਂ ਵਿਦੇਸ਼ ਭੇਜਣ ਦੇ ਸਬਜਬਾਗ...
ਅਜੀਤ ਡੈਸਕ
15-10-2026