15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਿਲਕਾਰੀ ਇੰਟਰਨੈਸ਼ਨਲ ਸਕੂਲ ਵਿਚ ਜੂਡੋ ਕੋਚਿੰਗ ਸੈਂਟਰ ਦੀ ਹੋਈ ਸ਼ੁਰੂਆਤ

ਅਬੋਹਰ, 23 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵਲੋਂ ਜੂਡੋ ਕੋਚਿੰਗ ਸੈਂਟਰ ਦੀ ਨਵੀਂ ਸ਼ਾਖਾ ਦੀ ਸ਼ੁਰੂਆਤ ਅਬੋਹਰ ਦੇ ਨਵੀਂ ਆਬਾਦੀ ਸਥਿਤ ਕਿਲਕਾਰੀ ਇੰਟਰਨੈਸ਼ਨਲ ਸਕੂਲ ਦੇ ਜਮਨੇਜ਼ੀਅਮ ਹਾਲ ਵਿਚ ਕੀਤੀ ਗਈ। ਸੈਂਟਰ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਅਗਰਵਾਲ ਵਲੋਂ ਕੀਤਾ ਗਿਆ।

ਅਜੀਤ ਡੈਸਕ 24-08-2026
ਅਬੋਹਰ, 23 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵਲੋਂ ਜੂਡੋ ਕੋਚਿੰਗ ਸੈਂਟਰ ਦੀ ਨਵੀਂ ਸ਼ਾਖਾ ਦੀ ਸ਼ੁਰੂਆਤ ਅਬੋਹਰ ਦੇ ਨਵੀਂ ਆਬਾਦੀ ਸਥਿਤ ਕਿਲਕਾਰੀ ਇੰਟਰਨੈਸ਼ਨਲ ਸਕੂਲ ਦੇ ਜਮਨੇਜ਼ੀਅਮ ਹਾਲ ਵਿਚ ਕੀਤੀ ਗਈ। ਸੈਂਟਰ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਅਗਰਵਾਲ ਵਲੋਂ ਕੀਤਾ ਗਿਆ। ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਤੇ ਸੈਂਟਰ ਸੰਚਾਲਕ ਕੁਲਦੀਪ ਸੋਨੀ ਨੇ ਦੱਸਿਆ ਕਿ ਇਹ ਕੋਚਿੰਗ ਸੈਂਟਰ ਸ਼ਹਿਰ ਦੇ ਬੱਚਿਆਂ, ਲੜਕਿਆਂ ਅਤੇ ਲੜਕੀਆਂ ਲਈ ਵਿਸ਼ੇਸ਼ ਤੌਰ ’ਤੇ ਸੈੱਲਫ਼ ਡਿਫੈਂਸ ਦੀ ਕੋਚਿੰਗ, ਫਿਟਨੈੱਸ ਕਲਾਸਾਂ ਅਤੇ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਅਗਰਵਾਲ ਨੇ ਖਿਡਾਰੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਲਗਾਤਾਰ ਅਭਿਆਸ ਕਰਦੇ ਹੋਏ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਮਰੀਜ਼ ਦੀ ਮੌਤ ’ਤੇ ਹੰਗਾਮਾ, ਪਰਿਵਾਰ ਨੇ ਐਂਬੂਲੈਂਸ ਨਾ ਮਿਲਣ ਦੇ ਲਾਏ ਦੋਸ਼ ਅਗਲੀ ਖ਼ਬਰ ਪ੍ਰਿੰਸੀਪਲ ਡਾ. ਵਿਨੋਦਿਤਾ ਸਾਂਖਿਆਨ ਨੂੰ ‘ਬ੍ਰਿਜ ਟੂ ਬ੍ਰਿਲੀਅੰਸ-ਪ੍ਰਿੰਸੀਪਲਜ਼’ ਕਨਕਲੇਵ’ ’ਚ ਸਨਮਾਨਿਤ ਕੀਤਾ