ਮਾਨਸਾ, 31 ਅਕਤੂਬਰ (ਸ.ਰਿ.)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵਲੋਂ 3 ਨਵੰਬਰ ਨੂੰ ਧੂਰੀ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਸਬੰਧੀ ਨੇੜਲੇ ਪਿੰਡ ਦੂਲੋਵਾਲ ਵਿਖੇ ਲਾਮਬੰਦੀ ਮੀਟਿੰਗ ਕੀਤੀ ਗਈ। ਸੰਬੋਧਨ ਕਰਦਿਆਂ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ’ਚ ਫ਼ੇਲ੍ਹ ਸਾਬਤ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੈਲੀ ’ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ ਸਿੰਘ ਕੋਟਧਰਮੂ, ਗੁਰਪਿਆਰ ਸਿੰਘ ਕੋਟਧਰਮੂ, ਦੇਸਰਾਜ ਸਿੰਘ ਕੋਟਧਰਮੂ, ਬਲਦੇਵ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਹਰਬੰਸ ਸਿੰਘ ਦੂਲੋਵਾਲ, ਬਿੱਲੂ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਕਾਲੀ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।