01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੈ ਮਾਂ ਕਾਲੀ ਸ਼ਨੀਦੇਵ ਮੰਦਰ ਰਾਮਪੁਰਾ ਫੂਲ ਦੀ ਵਿਸ਼ੇਸ਼ ਮੀਟਿੰਗ ਹੋਈ

ਰਾਮਪੁਰਾ ਫੂਲ, 31 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਧੋਬੀ ਸਮਾਜ ਵੈੱਲਫ਼ੇਅਰ ਸੁਸਾਇਟੀ (ਰਜਿ:) ਨੰਬਰ 29 ਸੰਚਾਲਕ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਰਾਮਪੁਰਾ ਫੂਲ ਦੀ ਮੀਟਿੰਗ ਪਿਛਲੇ ਦਿਨੀਂ ਸਥਾਨਕ ਮੰਦਿਰ (ਨੇੜੇ ਸਿਵਲ ਹਸਪਤਾਲ) ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਸਟੋਰ ਕੀਪਰ ਅਤੇ ਭੰਡਾਰਾ ਇੰਚਾਰਜ ਰਣਜੀਤ ਮੁਕੇਰੀਆਂ ਅਤੇ ਖ਼ਜ਼ਾਨਚੀ ਤਰਸੇਮ ਚੰਦ ਸੁਨਾਰੀਆ ਨੇ ਸਾਂਝੇ ਤੌਰ ’ਤੇ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਜੋ ਖ਼ਬਰ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚ ਸਾਬਕਾ ਪ੍ਰਧਾਨ ਦੀਪ ਚੰਦ ਸਿਸੋਦੀਆ ਬਾਰੇ ਜੋ ਸ਼ਬਦ ਕਹੇ ਗਏ ਸਨ, ਉਹ ਬਿਲਕੁਲ ਬੇਬੁਨਿਆਦ ਹਨ, ਜੇਕਰ ਉਨ੍ਹਾਂ ਸ਼ਬਦਾਂ ਕਾਰਨ ਸਾਬਕਾ ਪ੍ਰਧਾਨ ਦੀਪ ਸਿਸੋਦੀਆ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਦੇ ਜਾਂਚਕ ਹਨ। ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਨਵੇਂ ਚੁਣੇ ਗਏ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਮੈਨੇਜਮੈਂਟ ਮੰਦਿਰ ਕਮੇਟੀ ਜਿਸ ਵਿਚ ਬਿੱਲੂ ਰਾਮ ਚੌਹਾਨ, ਬਿਰਜ ਲਾਲ ਚੌਹਾਨ, ਦੀਪ ਚੰਦ ਸਿਸੋਦੀਆ, ਰਾਜੂ ਪਵਾਰ, ਰਣਜੀਤ ਮੁਕੇਰੀਆ, ਮੋਹਨ ਲਾਲ ਪਵਾਰ, ਰਵੀ ਸੁਨਾਰੀਆ, ਸੰਜੇ ਤੰਵਰ ਸ਼ਾਮਲ ਹਨ ਦੀ ਦੇਖ ਰੇਖ ਹੇਠ ਕੰਮ ਕਰੇਗੀ।

ਅਜੀਤ ਡੈਸਕ 01-11-2026
ਰਾਮਪੁਰਾ ਫੂਲ, 31 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਧੋਬੀ ਸਮਾਜ ਵੈੱਲਫ਼ੇਅਰ ਸੁਸਾਇਟੀ (ਰਜਿ:) ਨੰਬਰ 29 ਸੰਚਾਲਕ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਰਾਮਪੁਰਾ ਫੂਲ ਦੀ ਮੀਟਿੰਗ ਪਿਛਲੇ ਦਿਨੀਂ ਸਥਾਨਕ ਮੰਦਿਰ (ਨੇੜੇ ਸਿਵਲ ਹਸਪਤਾਲ) ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਸਟੋਰ ਕੀਪਰ ਅਤੇ ਭੰਡਾਰਾ ਇੰਚਾਰਜ ਰਣਜੀਤ ਮੁਕੇਰੀਆਂ ਅਤੇ ਖ਼ਜ਼ਾਨਚੀ ਤਰਸੇਮ ਚੰਦ ਸੁਨਾਰੀਆ ਨੇ ਸਾਂਝੇ ਤੌਰ ’ਤੇ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਜੋ ਖ਼ਬਰ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚ ਸਾਬਕਾ ਪ੍ਰਧਾਨ ਦੀਪ ਚੰਦ ਸਿਸੋਦੀਆ ਬਾਰੇ ਜੋ ਸ਼ਬਦ ਕਹੇ ਗਏ ਸਨ, ਉਹ ਬਿਲਕੁਲ ਬੇਬੁਨਿਆਦ ਹਨ, ਜੇਕਰ ਉਨ੍ਹਾਂ ਸ਼ਬਦਾਂ ਕਾਰਨ ਸਾਬਕਾ ਪ੍ਰਧਾਨ ਦੀਪ ਸਿਸੋਦੀਆ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਦੇ ਜਾਂਚਕ ਹਨ। ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਨਵੇਂ ਚੁਣੇ ਗਏ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਮੈਨੇਜਮੈਂਟ ਮੰਦਿਰ ਕਮੇਟੀ ਜਿਸ ਵਿਚ ਬਿੱਲੂ ਰਾਮ ਚੌਹਾਨ, ਬਿਰਜ ਲਾਲ ਚੌਹਾਨ, ਦੀਪ ਚੰਦ ਸਿਸੋਦੀਆ, ਰਾਜੂ ਪਵਾਰ, ਰਣਜੀਤ ਮੁਕੇਰੀਆ, ਮੋਹਨ ਲਾਲ ਪਵਾਰ, ਰਵੀ ਸੁਨਾਰੀਆ, ਸੰਜੇ ਤੰਵਰ ਸ਼ਾਮਲ ਹਨ ਦੀ ਦੇਖ ਰੇਖ ਹੇਠ ਕੰਮ ਕਰੇਗੀ। ਇਸ ਮੌਕੇ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਸੁਸਾਇਟੀ ਦੇ ਪ੍ਰਧਾਨ ਸੰਜੀਵ ਕੁਮਾਰ ਤਨਵਰ, ਚੇਅਰਮੈਨ ਜੋਨੀ ਚੌਹਾਨ, ਉਪ ਪ੍ਰਧਾਨ ਸਹਿਦੇਵ ਮੁਕੇਰੀਆਂ ਸ਼ੈਟੀ, ਖ਼ਜ਼ਾਨਚੀ ਤਰਸੇਮ ਚੰਦ ਸੁਨਾਰੀਆ, ਸਹਿ ਖ਼ਜ਼ਾਨਚੀ ਮਨੂ ਸੁਨਾਰੀਆ, ਸੈਕਟਰੀ ਰਾਕੇਸ਼ ਕੁਮਾਰ ਮੁਕੇਰੀਆਂ, ਸਹਿ ਸੈਕਟਰੀ ਪਵਨ ਕੁਮਾਰ ਚੌਹਾਨ, ਸਟੋਰ ਕੀਪਰ ਅਤੇ ਭੰਡਾਰਾ ਇੰਚਾਰਜ ਰਣਜੀਤ ਮੁਕੇਰੀਆ ਅਤੇ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ 3 ਦੀ ਧੂਰੀ ਰੋਸ ਰੈਲੀ ਸਬੰਧੀ ਦੂਲੋਵਾਲ ਵਿਖੇ ਮੀਟਿੰਗ ਕੀਤੀ ਅਗਲੀ ਖ਼ਬਰ ਜ਼ਿਲ੍ਹੇ ਅੰਦਰ 4,15,416 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।