28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੀਟੂ ਵਲੋਂ 1 ਤੇ 2 ਦਸੰਬਰ ਦੇ ਦਿੱਲੀ ਸੰਸਦ ਘਿਰਾਓ ਸਬੰਧੀ ਤਿਆਰੀ ਮੀਟਿੰਗ

ਮਾਨਸਾ, 28 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਜ਼ਿਲ੍ਹਾ ਇਕਾਈ ਮਾਨਸਾ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਬਾਲ ਭਵਨ ਵਿਖੇ ਕਾ. ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।

ਪਿੰਡ ਸੈਦੇਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਰਾਮ। ਤਸਵੀਰ : ਟੋਨੀ ਬੁਢਲਾਡਾ 29-11-2026
ਮਾਨਸਾ, 28 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਜ਼ਿਲ੍ਹਾ ਇਕਾਈ ਮਾਨਸਾ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਬਾਲ ਭਵਨ ਵਿਖੇ ਕਾ. ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਸੀਟੂ ਦੇ ਸੂਬਾਈ ਪ੍ਰਧਾਨ ਕਾ. ਚੰਦਰ ਸੇਖਰ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲੋਕ ਵਿਰੋਧੀ ਨੀਤੀਆਂ ਲਿਆਉਣ ’ਤੇ ਤੁਲੀਆਂ ਹੋਈਆਂ ਹਨ, ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਸੂਬਾ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਸੂਬਾਈ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਦੱਸਿਆ ਕਿ 1 ਤੇ 2 ਦਸੰਬਰ ਦੇ ਦਿੱਲੀ ਸੰਸਦ ਦਾ ਘਿਰਾਓ ਦੇਸ ਦੀ ਮੋਦੀ ਸਰਕਾਰ ਨੂੰ ਹਲੂਣ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸੰਸਦ ਮਾਰਚ ’ਚ ਪੰਜਾਬ ਭਰ ’ਚੋਂ 25 ਹਜ਼ਾਰ ਸੀਟੂ ਵਰਕਰ ਸ਼ਮੂਲੀਅਤ ਕਰਨਗੇ। ਇਸ ਮੌਕੇ ਸਾਧੂ ਸਿੰਘ ਰਾਮਾਨੰਦੀ, ਬਲਵਿੰਦਰ ਸਿੰਘ ਕੋਟਧਰਮੂ, ਬਿੱਕਰ ਸਿੰਘ ਮਾਖਾ, ਜਲੋਰ ਸਿੰਘ ਕੋਟਧਰਮੂ, ਪ੍ਰਦੀਪ ਸਿੰਘ, ਜੱਗਾ ਸਿੰਘ ਰਾਏਪੁਰ, ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾ, ਦੇਸਰਾਜ ਸਿੰਘ ਕੋਟਧਰਮੂ, ਸੁਖਦੇਵ ਸਿੰਘ ਦਲੇਲਵਾਲਾ, ਗੁਰਦੀਪ ਸਿੰਘ ਚੱਕ ਭਾਈਕੇ, ਜਗਤਾਰ ਸਿੰਘ ਬੋਹਾ, ਭੋਲਾ ਸਿੰਘ ਮਾਖਾ, ਰਾਜ ਕੌਰ ਝੰਡੂਕੇ, ਸੁਖਦੇਵ ਸਿੰਘ ਛਾਪਿਆਂਵਾਲੀ, ਵਿਰਸਾ ਸਿੰਘ ਛਾਪਿਆਂਵਾਲੀ, ਬਲਦੇਵ ਸਿੰਘ ਦੂਲੋਵਾਲ, ਸੁਖਰਾਜ ਸਿੰਘ ਬਾਜੇਵਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 1 ਦਸੰਬਰ ਜੇਲ੍ਹ ਭਰੋ ਅੰਦੋਲਨ ਸੱਤਿਆਗ੍ਰਹਿ ਤਹਿਤ ਸੀ.ਪੀ.ਆਈ. ਵਲੋਂ ਪਿੰਡਾਂ ’ਚ ਮੀਟਿੰਗਾਂ ਅਗਲੀ ਖ਼ਬਰ ਬਰੇਟਾ ਦਾ ਰੇਲਵੇ ਫਾਟਕ ਲੰਮਾ ਸਮਾਂ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।