ਬੁਢਲਾਡਾ ਦੀ ਕੌਸਤਭ ਕੈਨੇਡਾ ’ ਚ ਬਣੀ ਜੇਲ੍ਹ ਵਿਭਾਗ ’ ਚ ਅਧਿਕਾਰੀ
ਬੁਢਲਾਡਾ, 28 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਸਰਵ ਹਿਤਕਾਰੀ ਵਿੱਦਿਆ ਮੰਦਰ ਦੇ ਤਤਕਾਲੀ ਪ੍ਰਿੰਸੀਪਲ ਦੇਵਤਾ ਪ੍ਰਕਾਸ਼ ਅਤੇ ਅਨੀਤਾ ਸ਼ਰਮਾ ਦੀ ਪੁੱਤਰੀ ਕੌਸਤਭ ਕੈਨੇਡਾ ਦੇ ਮੈਨੀਟੋਬਾ ਪੁਲਿਸ ਵਿਭਾਗ ਦੇ ਜੇਲ੍ਹ ਵਿਭਾਗ ਵਿਚ ਸੁਧਾਰ ਅਧਿਕਾਰੀ ਵਜੋਂ ਨਿਯੁਕਤੀ ਪ੍ਰਾਪਤ ਕਰ ਕੇ ਮਾਨਸਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ। ਕੌਸਤਭ ਨੇ ਸਕਾਰਬੋਰੋ ਦੇ ਕੈਨੇਡਰ ਕਾਲਜ/ਯੂਨੀਵਰਸਿਟੀ ਤੋਂ ਕੰਪਿਊਟਿੰਗ ਅਤੇ ਮੋਬਾਈਲ ਤਕਨਾਲੋਜੀ ’ਚ ਡਿਪਲੋਮਾ ਪ੍ਰਾਪਤ ਕੀਤਾ।
ਅਜੀਤ ਡੈਸਕ
29-11-2026