ਡੇਰਾਬੱਸੀ (ਮੁਹਾਲੀ), 29 ਨਵੰਬਰ (ਗੁਰਮੀਤ ਸਿੰਘ) ਡੇਰਾਬੱਸੀ-ਬਰਵਾਲਾ ਰੋਡ ’ਤੇ ਪਿੰਡ ਕੁੜਾਵਾਲਾ ਵਿਖੇ ਸਥਿਤ ਦੋ ਫੈਕਟਰੀਆਂ ਵਿਚ ਬੀਤੀ ਰਾਤ ਕਰੀਬ ਢਾਈ ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਦੋਵੇਂ ਫੈਕਟਰੀਆਂ ਇਸ ਦੀ ਲਪੇਟ ਵਿਚ ਆ ਗਈਆਂ। ਇਸ ਅਗਨੀ ਕਾਂਡ ਵਿਚ ਫੈਕਟਰੀਆਂ ਅੰਦਰ ਪਈ ਭਾਰੀ ਮਾਤਰਾ ਵਿਚ ਲੱਕੜ ਅਤੇ ਯੂਪੀਵੀਸੀ ਦੇ ਦਰਵਾਜ਼ਿਆਂ ਸਮੇਤ ਮਸ਼ੀਨਰੀ, ਕੱਚਾ ਮਾਲ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁੱਢਲੇ ਅੰਦਾਜ਼ੇ ਅਨੁਸਾਰ ਫ਼ੈਕਟਰੀ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ ਦੋ ਵਜੇ ਵਾਪਰੀ। ਪਿੰਡ ਕੁੜਾਵਾਲਾ ਸਥਿਤ ਮਹਾਲਕਸ਼ਮੀ ਟਿੰਬਰ ਅਤੇ ਈਗਲ ਪਲਾਸਟ ਫ਼ੈਕਟਰੀ ਵਿਚੋਂ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਫ਼ੈਕਟਰੀਆਂ ਵਿਚ ਲੱਕੜ ਅਤੇ ਪਲਾਸਟਿਕ ਦਾ ਸਾਮਾਨ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜੋ ਰਾਹਤ ਦੀ ਗੱਲ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਤੇ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਲੱਗੀ ਅੱਗ ਦੁਪਹਿਰ ਤੱਕ ਸੁਲਗਦੀ ਰਹੀ ਅਤੇ ਉਸ ਨੂੰ ਭਾਰੀ ਮੁਸ਼ੱਕਤ ਮਗਰੋਂ ਕਾਬੂ ਪਾਇਆ ਗਿਆ।
ਤਾਜ਼ਾ ਖ਼ਬਰਾਂ
Free
ਦੋ ਫੈਕਟਰੀਆਂ ਚ ਲੱਗੀ ਭਿਆਨਕ ਅੱਗ
ਡੇਰਾਬੱਸੀ (ਮੁਹਾਲੀ), 29 ਨਵੰਬਰ (ਗੁਰਮੀਤ ਸਿੰਘ) ਡੇਰਾਬੱਸੀ-ਬਰਵਾਲਾ ਰੋਡ ’ਤੇ ਪਿੰਡ ਕੁੜਾਵਾਲਾ ਵਿਖੇ ਸਥਿਤ ਦੋ ਫੈਕਟਰੀਆਂ ਵਿਚ ਬੀਤੀ ਰਾਤ ਕਰੀਬ ਢਾਈ ਵਜੇ ਅਚਾਨਕ ਭਿਆਨਕ...
ਅਜੀਤ ਡੈਸਕ
29-11-2026