16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬਾਰਿਸ਼ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿਛੀ ਝੋਨੇ ਦੀ ਕਟਾਈ ’ਤੇ ਖ਼ਰੀਦ ਹੋਈ ਪ੍ਰਭਾਵਿਤ

ਬਰੇਟਾ , 15 ਅਕਤੂਬਰ ( ਜੀਵਨ ਸ਼ਰਮਾ )- ਅੱਜ ਸਵੇਰ ਵਕਤ ਇਸ ਖੇਤਰ ’ ਚ ਪਈ ਭਰਵੀਂ ਬਾਰਿਸ਼ ਅਤੇ ਤੇਜ ਹਨੇਰੀ ਨੇ ਖੇਤਾਂ ’ ਚ ਪੱਕੀ ਫ਼ਸਲ ਨੂੰ ਧਰਤੀ ’ ਤੇ ਵਿਛਾ ਦਿੱਤਾ ਹੈ ਅਤੇ ਨਾਲ ਹੀ ਮੰਡੀਆਂ ਵਿਚ ਵਿਕਣ ਲਈ ਆਈ ਫ਼ਸਲ ਦੀ ਖ਼ਰੀਦ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ । ਖ਼ਰੀਦ ਕੇਂਦਰਾਂ ’ ਚ ਵਿਕਣ ਲਈ ਆਈਆਂ ਝੋਨੇ ਦੀਆਂ ਢੇਰੀਆਂ ਬਾਰਸ਼ ਨਾਲ ਗਿੱਲੀਆਂ ਹੋ ਗਈਆਂ ।

ਅਜੀਤ ਡੈਸਕ 16-10-2026
ਬਰੇਟਾ , 15 ਅਕਤੂਬਰ ( ਜੀਵਨ ਸ਼ਰਮਾ )- ਅੱਜ ਸਵੇਰ ਵਕਤ ਇਸ ਖੇਤਰ ’ ਚ ਪਈ ਭਰਵੀਂ ਬਾਰਿਸ਼ ਅਤੇ ਤੇਜ ਹਨੇਰੀ ਨੇ ਖੇਤਾਂ ’ ਚ ਪੱਕੀ ਫ਼ਸਲ ਨੂੰ ਧਰਤੀ ’ ਤੇ ਵਿਛਾ ਦਿੱਤਾ ਹੈ ਅਤੇ ਨਾਲ ਹੀ ਮੰਡੀਆਂ ਵਿਚ ਵਿਕਣ ਲਈ ਆਈ ਫ਼ਸਲ ਦੀ ਖ਼ਰੀਦ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ । ਖ਼ਰੀਦ ਕੇਂਦਰਾਂ ’ ਚ ਵਿਕਣ ਲਈ ਆਈਆਂ ਝੋਨੇ ਦੀਆਂ ਢੇਰੀਆਂ ਬਾਰਸ਼ ਨਾਲ ਗਿੱਲੀਆਂ ਹੋ ਗਈਆਂ । ਕਿਸਾਨਾਂ ਵਲੋਂ ਬੜੀ ਮੁਸ਼ਕਿਲ ਨਾਲ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਪਰ ਬਹੁਤੇ ਕਿਸਾਨਾਂ ਵਲੋਂ ਤਰਪਾਲਾਂ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ । ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਤਾਂ ਪਹਿਲਾਂ ਹੀ ਨਹੀਂ ਖਰੀਦੀ ਜਾ ਰਹੀ ਸੀ ਤੇ ਹੁਣ ਇਸ ਬਾਰਸ਼ ਨਾਲ ਉਨ੍ਹਾਂ ਨੂੰ ਹੋਰ ਕਈ ਕਈ ਮੰਡੀਆਂ ’ ਚ ਖੱਜਲ - ਖੁਆਰ ਹੋਣਾ ਪਵੇਗਾ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖ਼ਰੀਦ ਮਾਪਦੰਡਾਂ ’ ਚ ਥੋੜ੍ਹੀ ਨਰਮੀ ਵਿਖਾਵੇ ਤਾਂ ਜੋ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ । ਕਿਸਾਨਾਂ ਦਾ ਕਹਿਣਾ ਹੈ ਕਿ ਇਕ ਹਫ਼ਤੇ ਤੱਕ ਖੇਤਾਂ ’ ਚ ਖੜ੍ਹੀ ਫ਼ਸਲ ਦੀ ਕਟਾਈ ਰੁਕ ਜਾਵੇਗੀ ।
ਪਿਛਲੀ ਖ਼ਬਰ ਤਿੰਨ ਘੰਟੇ ਪਏ ਮੀਂਹ ਨੇ ਬੋਹਾ ਨੂੰ ਹਰ ਪਾਸਿਓਂ ਪਾਣੀ ’ਚ ਡੋਬਿਆ ਵਾਰਡ ਨੰ: 11 ਸਮੇਤ ਕਈ ਥਾਵਾਂ ’ਤੇ ਪਾਣੀ ਘਰਾਂ ’ਚ ਦਾਖ... ਅਗਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ ਬੰਦ ਨੂੰ ਮਿਲਿਆ ਮੁਕੰਮਲ ਹੁੰਗਾਰਾ, ਲੋਕ ਆਪ ਮੁਹਾਰੇ ਧਰਨਿਆਂ ’ਚ ਪਹੁੰਚੇ ਬੱਸ ਆਵਾਜਾਈ ਬੰਦ ਰਹੀ, ਨਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।