ਸਰਦੂਲਗੜ੍ਹ , 18 ਨਵੰਬਰ ( ਜੀ . ਐੱਮ . ਅਰੋੜਾ )- ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਵਲੋਂ ਸਥਾਨਕ ਬਲਾਕ ਦੀਆਂ ਮੰਡੀਆਂ ’ ਚ 7 ਦਿਨਾਂ ਤੋਂ ਬੰਦ ਪਈ ਝੋਨੇ ਦੀ ਖਰੀਦ ਚਾਲੂ ਕਰਵਾਈ ਗਈ । ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 1 ਕਰੋੜ 8 ਲੱਖ ਮੀਟਰਕ ਟਨ ਖਰੀਦ ਦਾ ਟੀਚਾ ਦਿੱਤਾ ਗਿਆ ਸੀ ਜਦਕਿ ਐਤਕੀਂ ਝੋਨੇ ਦੀ ਪੈਦਾਇਸ਼ 1 ਕਰੋੜ 9 ਲੱਖਾ 50 ਹਜਾਰ ਹੋਈ ਹੈ । ਉਨ੍ਹਾਂ ਕਿਹਾ ਕਿ ਝੋਨੇ ਦੀ ਪੈਦਾਇਸ਼ ਵੱਧ ਹੋਣ ਦੇ ਬਾਵਜੂਦ ਵੀ ਕਿਸਾਨ ਮੰਡੀਆ ’ ਚ ਰੁਲ ਰਹੇ ਹਨ ਕਿਉਂਕਿ ਸਰਕਾਰ ਵਲੋਂ ਖਰੀਦ ਬੰਦ ਕਰ ਦਿੱਤੀ ਗਈ ਸੀ । ਆਗੂਆਂ ਵਲੋਂ ਖਰੀਦ ਇੰਸਪੈਕਟਰਾਂ ਨੂੰ ਮੰਡੀ ’ ਚ ਸੱਦਿਆ ਗਿਆ ਤਾਂ ਝੋਨੇ ਦੀ ਨਮੀ ਚੈਕਿੰਗ ਦੌਰਾਨ ਸਾਰੀਆ ਢੇਰੀਆਂ ਦੀ ਨਮੀ 15-16 ਪ੍ਰਤੀਸ਼ਤ ਤੋ ਵੱਧ ਨਹੀਂ ਪਾਈ ਗਈ । ਉਨ੍ਹਾਂ ਆਗੂਆ ਨੂੰ ਭਰੋਸਾ ਦਿੱਤਾ ਕਿ ਜਲਦੀ ਖਰੀਦ ਚਾਲੂ ਕਰ ਕੇ ਮੰਡੀ ਖਾਲੀ ਕਰ ਦਿੱਤੀ ਜਾਵੇਗੀ । ਇਸ ਮੌਕੇ ਨਾਇਬ ਸਿੰਘ , ਅਮਰੀਕ ਸਿੰਘ , ਚਾਨਣ ਸਿੰਘ , ਹਰਮੇਸ਼ ਸਿੰਘ , ਮਿੱਠੂ ਸਿੰਘ , ਸੂਬਾ ਸਿੰਘ ਕਿਰਪਾਲ ਸਿੰਘ ਆਦਿ ਹਾਜ਼ਰ ਸਨ ।