23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨੌਜਵਾਨ ਲਖਵੀਰ ਚੰਦ ਬਾਲ ਜਵਾਹਰ ਮੰਚ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਸਾਬਕਾ ਮੰਤਰੀ ਕੰਗ ਨੇ ਨਿਯੁਕਤੀ ਪੱਤਰ ਸੌਂਪਿਆ

ਮੁੱਲਾਂਪੁਰ ਗਰੀਬਦਾਸ, 22 ਸਤੰਬਰ (ਦਿਲਬਰ ਸਿੰਘ ਖੈਰਪੁਰ) -ਪਿੰਡ ਕਰੌਂਦਿਆਂ ਵਾਲਾ ਦੇ ਵਾਸੀ ਨੌਜਵਾਨ ਲਖਵੀਰ ਚੰਦ ਦੀ ਬਾਲ ਜਵਾਹਰ ਮੰਚ ਦੇ ਜ਼ਿਲ੍ਹਾ ਚੇਅਰਮੈਨ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਧਾਈ ਦਿੱਤੀ ਹੈ। ਜਵਾਹਰ ਬਾਲ ਮੰਚ ਪੰਜਾਬ ਦੇ ਚੇਅਰਮੈਨ ਜਗਸੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਦਫ਼ਤਰ ਇੰਚਾਰਜ ਕੁਲਜੀਤ ਸੈਣੀ ਵਲੋਂ ਨੌਜਵਾਨ ਲਖਵੀਰ ਚੰਦ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ ਹੈ।

ਅਜੀਤ ਡੈਸਕ 23-09-2026
ਮੁੱਲਾਂਪੁਰ ਗਰੀਬਦਾਸ, 22 ਸਤੰਬਰ (ਦਿਲਬਰ ਸਿੰਘ ਖੈਰਪੁਰ) -ਪਿੰਡ ਕਰੌਂਦਿਆਂ ਵਾਲਾ ਦੇ ਵਾਸੀ ਨੌਜਵਾਨ ਲਖਵੀਰ ਚੰਦ ਦੀ ਬਾਲ ਜਵਾਹਰ ਮੰਚ ਦੇ ਜ਼ਿਲ੍ਹਾ ਚੇਅਰਮੈਨ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਧਾਈ ਦਿੱਤੀ ਹੈ। ਜਵਾਹਰ ਬਾਲ ਮੰਚ ਪੰਜਾਬ ਦੇ ਚੇਅਰਮੈਨ ਜਗਸੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਦਫ਼ਤਰ ਇੰਚਾਰਜ ਕੁਲਜੀਤ ਸੈਣੀ ਵਲੋਂ ਨੌਜਵਾਨ ਲਖਵੀਰ ਚੰਦ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ ਹੈ। ਸਾਬਕਾ ਮੰਤਰੀ ਕੰਗ ਨੇ ਨਿਯੁਕਤੀ ਪੱਤਰ ਸੌਂਪਦਿਆਂ ਨੌਜਵਾਨ ਲਖਵੀਰ ਚੰਦ ਦੀ ਸ਼ਲਾਘਾ ਕੀਤੀ ਕਿ ਹਮੇਸ਼ਾ ਕਾਂਗਰਸ ਦੀਆਂ ਮੀਟਿੰਗਾਂ ਤੇ ਹੋਰ ਸਰਗਰਮੀਆਂ ਵਿਚ ਅੱਗੇ ਹੋ ਕੇ ਤੁਰਦੇ ਹਨ। ਇਸ ਜਿਮੇਂਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਵਿਚ ਸਮਾਜ ਤੇ ਦੇਸ਼ ਪ੍ਰਤੀ ਸੇਵਾ ਪ੍ਰੇਮ ਭਾਵਨਾ ਸਾਡੀ ਵਿਰਾਸਤ ਦੀ ਪਛਾਣ ਹੈ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਲਖਵੀਰ ਚੰਦ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਦਿਨ ਰਾਤ ਯਤਨਸ਼ੀਲ ਰਹਿਣਗੇ ਅਤੇ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਥਨ ਦੇਣਗੇ। ਇਸ ਤੋਂ ਇਲਾਵਾ ਜਿਸ ਅਹੁਦੇ ਤਹਿਤ ਉਨ੍ਹਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਉਸ ਪ੍ਰਤੀ ਵੀ ਉਹ ਆਪਣੀ ਵਫਾਦਾਰੀ ਚੰਗੀ ਤਰ੍ਹਾਂ ਨਿਭਾਉਣਗੇ ਜਿਸ ਤਹਿਤ ਬੱਚਿਆਂ ਦੇ ਸ਼ੋਸ਼ਣ, ਬਾਲ ਮਜ਼ਦੂਰੀ, ਸਕੂਲਾਂ ਵਿਚ ਬੱਚਿਆਂ ਨੂੰ ਆਉਂਦੀਆਂ ਪਰੇਸ਼ਾਨੀਆਂ ਆਦਿ ਵਰਗੇ ਮਸਲਿਆਂ ਨੂੰ ਉਜਾਗਰ ਕਰਨਗੇ ਅਤੇ ਉਨ੍ਹਾਂ ਦਾ ਹੱਲ ਵੀ ਕਰਵਾਉਣਗੇ। ਇਸ ਮੌਕੇ ਸੀਨੀਅਰ ਯੂਥ ਆਗੂ ਅਮਰਿੰਦਰ ਸਿੰਘ ਰੋਮੀ ਕੰਗ ਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਡੇਰਾਬੱਸੀ ਦੇ ਪਿੰਡ ਖੇੜੀ ਵਿਖੇ ਬੰਦ ਘਰ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਅਗਲੀ ਖ਼ਬਰ ਮੁਹਾਲੀ ਪੁੱਜਣ ’ ਤੇ ਭਾਜਪਾ ਦੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਦਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।