20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੁਸਹਿਰਾ ਕਮੇਟੀ ਨੇ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਦੂਜੀ ਸ਼ੋਭਾ ਯਾਤਰਾ ਸਜਾਈ

ਖਰੜ, 19 ਅਕਤੂਬਰ (ਮਾਨ/ਜੰਡਪੁਰੀ)-ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਮਾਂ ਭਗਵਤੀ ਦੇ ਨਵਰਾਤੇ ਮੌਕੇ ਦੂਸਰੀ ਸ਼ੋਭਾ ਯਾਤਰਾ ਸਜਾਈ ਗਈ, ਜਿਸ ਦਾ ਉਦਘਾਟਨ ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਰਜਨੀਸ਼ ਕੁਮਾਰ ਸੋਨੀ ਵਲੋਂ ਕਲੱਬ ਦੇ ਅਹੁਦੇਦਾਰਾਂ ਦੀ ਹਾਜ਼ਰੀ ‘ਚ ਕੀਤਾ ਗਿਆ ਅਤੇ ਦੁਸਹਿਰਾ ਕਮੇਟੀ ਨੂੰ ਮਾਲੀ ਸਹਾਇਤਾ ਵੀ ਭੇਟ ਕੀਤੀ ਗਈ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਸ਼ੋਭਾ ਯਾਤਰਾ ਵਿਚ 11 ਸੁੰਦਰ ਝਾਕੀਆਂ ਸ਼ਾਮਿਲ ਸਨ, ਜਿਨ੍ਹਾਂ ਨੂੰ ਉਦਘਾਟਨ ਉਪਰੰਤ ਪਰਸ਼ੂਰਾਮ ਭਵਨ ਤੋਂ ਰਵਾਨਾ ਕੀਤਾ ਗਿਆ, ਉਪਰੰਤ ਸ਼ੋਭਾ ਯਾਤਰਾ ਚੰਡੀਗੜ੍ਹ ਰੋਡ, ਲਾਂਡਰਾਂ ਰੋਡ, ਗਾਂਧੀ ਬਾਜ਼ਾਰ, ਮੇਨ ਬਾਜ਼ਾਰ ਤੇ ਆਰੀਆ ਕਾਲਜ ਰੋਡ ਨੂੰ ਹੁੰਦੀ ਹੋਈ ਮੁੜ ਪਰਸ਼ੂਰਾਮ ਭਵਨ ਵਿਖੇ ਪਹੁੰਚ ਕੇ ਸਮਾਪਤ ਹੋਈ।

ਅਜੀਤ ਡੈਸਕ 20-10-2026
ਖਰੜ, 19 ਅਕਤੂਬਰ (ਮਾਨ/ਜੰਡਪੁਰੀ)-ਦੁਸਹਿਰਾ ਕਮੇਟੀ ਖਰੜ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਮਾਂ ਭਗਵਤੀ ਦੇ ਨਵਰਾਤੇ ਮੌਕੇ ਦੂਸਰੀ ਸ਼ੋਭਾ ਯਾਤਰਾ ਸਜਾਈ ਗਈ, ਜਿਸ ਦਾ ਉਦਘਾਟਨ ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਰਜਨੀਸ਼ ਕੁਮਾਰ ਸੋਨੀ ਵਲੋਂ ਕਲੱਬ ਦੇ ਅਹੁਦੇਦਾਰਾਂ ਦੀ ਹਾਜ਼ਰੀ ‘ਚ ਕੀਤਾ ਗਿਆ ਅਤੇ ਦੁਸਹਿਰਾ ਕਮੇਟੀ ਨੂੰ ਮਾਲੀ ਸਹਾਇਤਾ ਵੀ ਭੇਟ ਕੀਤੀ ਗਈ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਸ਼ੋਭਾ ਯਾਤਰਾ ਵਿਚ 11 ਸੁੰਦਰ ਝਾਕੀਆਂ ਸ਼ਾਮਿਲ ਸਨ, ਜਿਨ੍ਹਾਂ ਨੂੰ ਉਦਘਾਟਨ ਉਪਰੰਤ ਪਰਸ਼ੂਰਾਮ ਭਵਨ ਤੋਂ ਰਵਾਨਾ ਕੀਤਾ ਗਿਆ, ਉਪਰੰਤ ਸ਼ੋਭਾ ਯਾਤਰਾ ਚੰਡੀਗੜ੍ਹ ਰੋਡ, ਲਾਂਡਰਾਂ ਰੋਡ, ਗਾਂਧੀ ਬਾਜ਼ਾਰ, ਮੇਨ ਬਾਜ਼ਾਰ ਤੇ ਆਰੀਆ ਕਾਲਜ ਰੋਡ ਨੂੰ ਹੁੰਦੀ ਹੋਈ ਮੁੜ ਪਰਸ਼ੂਰਾਮ ਭਵਨ ਵਿਖੇ ਪਹੁੰਚ ਕੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ‘ਚ ਮਾਂ ਭਗਵਤੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਸ਼ਹੀਦ ਭਗਤ ਸਿੰਘ, ਸੀਤਾ ਹਰਨ ਤੇ ਵਿਸ਼ਨੂੰ ਭਗਵਾਨ ਆਦਿ ਨਾਲ ਸੰਬੰਧਿਤ ਝਾਕੀਆਂ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਵੀ ਸੁੰਦਰ ਝਾਕੀਆਂ ਵਾਲੀ ਸ਼ੋਭਾ ਯਾਤਰਾ ਕੱਢੀ ਜਾਵੇਗੀ, ਉਪਰੰਤ ਦੁਸਹਿਰਾ ਗਰਾਊਂਡ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਪਰਮਪ੍ਰੀਤ ਸਿੰਘ, ਸੰਜੀਵ ਕੁਮਾਰ, ਪੰਡਿਤ ਚੰਦਰ ਸ਼ੇਖਰ, ਮਨਿੰਦਰ ਸਿੰਘ, ਰਵਿੰਦਰ ਟੰਡਨ, ਗੁਰਮੁੱਖ ਸਿੰਘ ਮਾਨ, ਬਲਜੀਤ ਸਿੰਘ ਅਤੇ ਪ੍ਰਦੀਪ ਵੈਦ ਸਮੇਤ ਝਾਕੀਆਂ ਤਿਆਰ ਕਰਨ ਵਾਲੇ ਕਲਾਕਾਰ ਪਨੂੰ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੁਸਹਿਰੇ ਮੌਕੇ ਚੰਡੀਗੜ੍ਹ ਦੇ ਤਿੰਨ ਸਥਾਨਾਂ ’ ਤੇ ਟ੍ਰੈਫਿਕ ਪਾਬੰਦੀਆਂ ਸ਼ਾਮ 5 ਤੋਂ 7 ਵਜੇ ਤੱਕ ਆਵਾਜਾਈ ਰਹੇਗੀ ਪ੍ਰਭਾਵਿ... ਅਗਲੀ ਖ਼ਬਰ ਵੱਖ - ਵੱਖ ਰਾਜਸੀ ਪਾਰਟੀਆਂ ਸਮੇਤ ਵਿਦਿਆਰਥੀ , ਸਮਾਜਿਕ ਤੇ ਕਿਸਾਨ - ਮਜ਼ਦੂਰ ਜਥੇਬੰਦੀਆਂ ਵਲੋਂ ਵਿਧਾਇਕ ਕੁਲਵੰਤ ਸਿੰਘ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।