20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੁਹਾਲੀ ਦੇ ਫੇਜ਼-11 ਵਿਖੇ ਅੱਗ ਵਿਚ ਸੜਨ ਕਾਰਨ ਬਜ਼ੁਰਗ ਦੀ ਮੌਤ

ਐੱਸ. ਏ. ਐੱਸ. ਨਗਰ (ਮੁਹਾਲੀ), 20 ਅਕਤੂਬਰ (ਕਪਿਲ ਵਧਵਾ)- ਮੁਹਾਲੀ ਦੇ ਫੇਜ਼-11 ਵਿਖੇ ਅੱਗ ਵਿਚ ਸੜਨ ਕਾਰਨ ਇਕ ਬਜ਼ੁਰਗ...

ਅਜੀਤ ਡੈਸਕ 20-10-2026

ਐੱਸ. ਏ. ਐੱਸ. ਨਗਰ (ਮੁਹਾਲੀ), 20 ਅਕਤੂਬਰ (ਕਪਿਲ ਵਧਵਾ)- ਮੁਹਾਲੀ ਦੇ ਫੇਜ਼-11 ਵਿਖੇ ਅੱਗ ਵਿਚ ਸੜਨ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੁੱਖ ਸਿੰਘ (75) ਵਜੋਂ ਹੋਈ ਹੈ, ਜੋ ਮਕਾਨ ਨੰਬਰ 2414 ਦੀ ਪਹਿਲੀ ਮੰਜ਼ਿਲ ’ਤੇ ਕਿਰਾਏ ’ਤੇ ਰਹਿੰਦੇ ਸਨ। ਪੁਲਿਸ ਅਨੁਸਾਰ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ। ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਸੇਵਾਮੁਕਤ ਆਬਕਾਰੀ ਤੇ ਕਰ ਅਧਿਕਾਰੀ (ਈ.ਟੀ.ਓ.) ਸਨ ਅਤੇ ਹੁਣ ਵਕਾਲਤ ਕਰ ਰਹੇ ਸਨ।

ਉਨ੍ਹਾਂ ਦੀ ਪਤਨੀ ਦੀ ਸਾਲ 2021 ਵਿਚ ਕੋਵਿਡ ਮਹਾਮਾਰੀ ਦੌਰਾਨ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦਾ ਪੁੱਤਰ ਅਤੇ ਧੀ ਕੈਨੇਡਾ ਵਿਚ ਰਹਿੰਦੇ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਸੀ. ਐੱਫ. ਐੱਸ. ਐੱਲ. ਦੇ ਮਾਹਰਾਂ ਨੂੰ ਬੁਲਾਇਆ ਗਿਆ। ਪੁਲਿਸ ਨੇ ਬੇਡ ਉੱਪਰ ਮ੍ਰਿਤਕ ਵਿਅਕਤੀ ਦੀ ਬੁਰੀ ਤਰ੍ਹਾਂ ਸੜ ਗਈ ਲਾਸ਼ ਨੂੰ ਪਾਇਆ। ਨਾਲ ਹੀ ਬੈੱਡਰੂਮ ਚੋਂ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜੋ ਕਿ ਧੂੰਏ ਨਾਲ ਕਾਲਾ ਹੋਣ ਕਾਰਨ ਪੜ੍ਹਿਆ ਨਹੀ ਜਾ ਰਿਹਾ ਸੀ। ਜਿਸ ਤੋਂ ਬਾਅਦ ਸੀ. ਐੱਫ. ਐੱਸ. ਐੱਲ. ਦੇ ਅਧਿਕਾਰੀਆ ਨੇ ਯੂਵੀ ਲਾਈਟ ਵਿਚ ਨੋਟ ਦਾ ਅਧਿਅਨ ਕੀਤਾ। ਮ੍ਰਿਤਕ ਵਿਅਕਤੀ ਨੇ ਆਪਣੇ ਬੁਢਾਪੇ ਅਤੇ ਇਕੱਲੇਪਣ ਨੂੰ ਖੁਦਕੁਸ਼ੀ ਕਰਨ ਦਾ ਕਾਰਨ ਲਿਖਿਆ।  ਫਿਲਹਾਲ ਮੌਤ ਦੇ ਕਾਰਨਾਂ ਅਤੇ ਘਟਨਾ ਨਾਲ ਸਬੰਧਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ ਅਗਲੀ ਖ਼ਬਰ ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤੀਜਾ ਟੀ-20 ਮੈਚ: ਜ਼ਿੰਬਾਬਵੇ ਨੂੰ ਸ਼ੁਰੂਆਤੀ ਝਟਕੇ, ਭਾਰਤ ਦੀ ਨਜ਼ਰ ਕਲੀਨ ਸਵੀਪ 'ਤੇ