ਮੁੱਲਾਂਪੁਰ ਵਿਖੇ ਰਾਮ ਲੀਲ੍ਹਾ ਤੇ ਦੁਸਹਿਰਾ ਕਮੇਟੀ ਵਲੋਂ ਰਾਮ ਲੀਲ੍ਹਾ ਦਾ ਸਫਲ ਮੰਚਨ
ਮੁੱਲਾਂਪੁਰ ਗਰੀਬਦਾਸ, 19 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਸਥਾਨਕ ਰਾਮ ਲੀਲ੍ਹਾ ਅਤੇ ਦੁਸਹਿਰਾ ਕਮੇਟੀ ਵਲੋਂ ਕਰਵਾਈ ਜਾ ਰਹੀ ਸਾਲਾਨਾ ਰਾਮ ਲੀਲ੍ਹਾ ਦੇ ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ’ਤੇ ਸੀਨੀਅਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰੋਮੀ ਕੰਗ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਰਿਬਨ ਕੱਟ ਕੇ ਰਾਮ ਲੀਲ੍ਹਾ ਦੇ ਅੱਠਵੇਂ ਦਿਨ ਦੇ ਮੰਚਨ ਦਾ ਉਦਘਾਟਨ ਕੀਤਾ।
ਅਜੀਤ ਡੈਸਕ
20-10-2026