23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜਨਗਣਨਾ -2027 ਫੇਜ਼ -2 ਸੰਬੰਧੀ ਫ਼ੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ

ਐੱਸ. ਏ.

ਸਿਖਲਾਈ ਪ੍ਰੋਗਰਾਮ ਦੇ ਉਦਘਾਟਨ ਉਪਰੰਤ ਫ਼ੀਲਡ ਟ੍ਰੇਨਰਾਂ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਸੈਂਸਸ ਅਫ਼ਸਰ ਗੀਤਿਕਾ ਸਿੰਘ। ਅਜੀਤ ਤਸਵੀਰ 23-09-2026
ਐੱਸ. ਏ. ਐੱਸ. ਨਗਰ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਜਨਗਣਨਾ-2027 ਦੇ ਫੇਜ਼-2 (ਆਬਾਦੀ ਗਿਣਤੀ) ਦੇ ਸੁਚਾਰੂ ਅਤੇ ਸਹੀ ਢੰਗ ਨਾਲ ਸੰਚਾਲਨ ਲਈ ਫ਼ੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਅੱਜ ਡਿਪਟੀ ਕਮਿਸ਼ਨਰ ਕੰਪਲੈਕਸ ਮੁਹਾਲੀ ਦੇ ਕਾਨਫ਼ਰੰਸ ਹਾਲ ਵਿਖੇ ਸ਼ੁਰੂ ਹੋਈ। ਪ੍ਰਿੰਸੀਪਲ ਸੈਂਸਸ ਅਫ਼ਸਰ (ਪੀ. ਸੀ. ਓ.) ਮੁਹਾਲੀ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਨੈਸ਼ਨਲ ਟ੍ਰੇਨਰਾਂ ਤੋਂ ਸਿਖਲਾਈ ਪ੍ਰਾਪਤ ਦੋ ਮਾਸਟਰ ਟ੍ਰੇਨਰਾਂ ਵਲੋਂ ਫ਼ੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਸੈਂਸਸ ਅਫ਼ਸਰ ਗੀਤਿਕਾ ਸਿੰਘ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਫ਼ੀਲਡ ਟ੍ਰੇਨਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਟੀਮ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕੰਮ ਨੂੰ ਸੁਚਾਰੂ, ਪਾਰਦਰਸ਼ੀ ਅਤੇ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰੇਕ ਪੱਧਰ ‘ਤੇ ਬਿਹਤਰ ਤਾਲਮੇਲ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ‘ਚ ਕੁੱਲ 76 ਫ਼ੀਲਡ ਟ੍ਰੇਨਰਾਂ ਨੂੰ ਦੋ ਬੈਚਾਂ ‘ਚ ਸਿਖਲਾਈ ਦਿੱਤੀ ਜਾ ਰਹੀ ਹੈ। ਪਹਿਲੇ ਬੈਚ ਦੀ ਸਿਖਲਾਈ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸ਼ੁਰੂ ਹੋਈ, ਜਦਕਿ ਦੂਜੇ ਬੈਚ ਦੀ ਸਿਖਲਾਈ ਨਗਰ ਨਿਗਮ ਦਫ਼ਤਰ ਵਿਖੇ ਕਰਵਾਈ ਜਾਵੇਗੀ। ਸਿਖਲਾਈ ਪੂਰੀ ਹੋਣ ਉਪਰੰਤ ਇਹ ਫ਼ੀਲਡ ਟ੍ਰੇਨਰ ਅੱਗੇ ਗਣਨਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ, ਜੋ ਕਿ ਜ਼ਿਲ੍ਹੇ ‘ਚ ਆਬਾਦੀ ਗਿਣਤੀ ਦੇ ਜ਼ਮੀਨੀ ਪੱਧਰ ‘ਤੇ ਅਸਲ ਕਾਰਜ ਨੂੰ ਅੰਜਾਮ ਦੇਣ ਵਾਲੀ ਟੀਮ ਹੋਵੇਗੀ। ਏ. ਡੀ. ਸੀ. ਗੀਤਿਕਾ ਸਿੰਘ ਨੇ ਅੱਗੇ ਦੱਸਿਆ ਕਿ 22 ਤੋਂ 24 ਸਤੰਬਰ ਤੱਕ ਚੱਲਣ ਵਾਲੀ ਇਸ ਤਿੰਨ ਰੋਜ਼ਾ ਸਿਖਲਾਈ ਦੌਰਾਨ ਆਬਾਦੀ ਗਿਣਤੀ ਨਾਲ ਸੰਬੰਧਿਤ ਸਾਰੇ ਅਹਿਮ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਰਣਜੀਤ ਸਿੰਘ ਏ. ਆਰ. ਓ. ਮੁਹਾਲੀ ਤੋਂ ਇਲਾਵਾ ਪੀ.ਸੀ.ਓ. ਪੱਧਰ ’ਤੇ ਸੈਂਸਸ ਸੈੱਲ ਦੇ ਸਟਾਫ਼ ਮੈਂਬਰ ਸਰਬਜੀਤ ਕੌਰ, ਰਿੰਪਲਦੀਪ ਕੌਰ ਅਤੇ ਅੰਮ੍ਰਿਤਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰੇਤ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਫਲਾਈਓਵਰ ’ ਤੇ ਦੋ ਕਾਰਾਂ ਨੂੰ ਮਾਰੀ ਜ਼ੋਰਦਾਰ ਟੱਕਰ ਬਜ਼ੁਰਗ ਜੋੜੇ ਸਮੇਤ ਦੋਵੇਂ ਕਾਰਾਂ... ਅਗਲੀ ਖ਼ਬਰ ਦੁਸਹਿਰਾ ਕਮੇਟੀ ਖਰੜ ਨੇ ਹਨੂੰਮਾਨ ਜੀ ਨੂੰ ਸਮਰਪਿਤ ਝੰਡਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।