20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਆਸਟ੍ਰੇਲੀਆ ’ਚ ਮਹਿਲਾ ਸੰਸਦ ਮੈਂਬਰ ਨੂੰ ਕਾਰ ਹੇਠ ਕੁਚਲਿਆ-ਹਾਲਤ ਗੰਭੀਰ

ਮੈਲਬੌਰਨ, 20 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਾਂਗਰਾਟਾ ਸ਼ਹਿਰ ਵਿਚ 65 ਸਾਲਾ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ ਨੂੰ ਕਾਰ ਨਾਲ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ...

ਅਜੀਤ ਡੈਸਕ 21-10-2026

ਮੈਲਬੌਰਨ, 20 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਾਂਗਰਾਟਾ ਸ਼ਹਿਰ ਵਿਚ 65 ਸਾਲਾ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ ਨੂੰ ਕਾਰ ਨਾਲ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਸੋਮਵਾਰ ਦੁਪਹਿਰ ਉਨ੍ਹਾਂ ਦੇ ਚੋਣ ਦਫ਼ਤਰ ਦੇ ਬਾਹਰ ਵਾਪਰੀ, ਜਦੋਂ ਇਕ ਟੋਇਟਾ ਲੈਂਡ ਕਰੂਜ਼ਰ ਨੇ ਉਨ੍ਹਾਂ ਨੂੰ ਟੱਕਰ ਮਾਰੀ। ਜ਼ਖ਼ਮੀ ਸੰਸਦ ਮੈਂਬਰ ਨੂੰ ਇਲਾਜ ਲਈ ਮੈਲਬੌਰਨ ਦੇ ਹਸਪਤਾਲ ਵਿਚ ਲਿਜਾਇਆ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਇਕ ਲੱਤ ਕੱਟਣੀ ਪਈ ਹੈ। ਘਟਨਾ ਤੋਂ ਬਾਅਦ ਇਕ ਰਾਹਗੀਰ ਦੀ ਮਦਦ ਨਾਲ 43 ਸਾਲਾ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਇਸ ਸੰਭਾਵਨਾ ਦੇ ਆਧਾਰ ’ਤੇ ਕਰ ਰਹੀ ਹੈ ਕਿ ਟੱਕਰ ਜਾਣਬੁੱਝ ਕੇ ਮਾਰੀ ਗਈ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਸੰਸਦ ਮੈਂਬਰ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਪਿਛਲੀ ਖ਼ਬਰ ਅਲਬਰਟਾ ਵਾਸੀਆਂ ਨੇ ਕੈਨੇਡਾ ਤੋਂ ਵੱਖ ਹੋਣ ਨੂੰ ਨਕਾਰਿਆ ਅਗਲੀ ਖ਼ਬਰ ਰੋਨਾਲਡੋ 30 ਦਿਨਾਂ ਲਈ ਮੁਅੱਤਲ