16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕਾਲਕਾ-ਸ਼ਿਮਲਾ ਰੇਲ ਸੈਕਸ਼ਨ ’ਤੇ ਕਈ ਰੇਲ ਗੱਡੀਆਂ 30 ਸਤੰਬਰ ਤੱਕ ਰੱਦ

ਪੰਚਕੂਲਾ, 15 ਸਤੰਬਰ (ਕਪਿਲ)- ਕਾਲਕਾ-ਸ਼ਿਮਲਾ ਰੇਲ ਸੈਕਸ਼ਨ ’ਤੇ ਮੀਂਹ ਕਾਰਨ ਨੁਕਸਾਨੇ ਰੇਲਵੇ ਟਰੈਕ ਦੀ ਮੁਰੰਮਤ ਤੇ ਬਹਾਲੀ ਦਾ ਕੰਮ ਜਾਰੀ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਨੇ 16 ਤੋਂ 30 ਸਤੰਬਰ ਤੱਕ ਕਈ ਨੈਰੋ ਗੇਜ ਰੇਲ ਗੱਡੀਆਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਅਜੀਤ ਡੈਸਕ 16-09-2026
ਪੰਚਕੂਲਾ, 15 ਸਤੰਬਰ (ਕਪਿਲ)- ਕਾਲਕਾ-ਸ਼ਿਮਲਾ ਰੇਲ ਸੈਕਸ਼ਨ ’ਤੇ ਮੀਂਹ ਕਾਰਨ ਨੁਕਸਾਨੇ ਰੇਲਵੇ ਟਰੈਕ ਦੀ ਮੁਰੰਮਤ ਤੇ ਬਹਾਲੀ ਦਾ ਕੰਮ ਜਾਰੀ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਨੇ 16 ਤੋਂ 30 ਸਤੰਬਰ ਤੱਕ ਕਈ ਨੈਰੋ ਗੇਜ ਰੇਲ ਗੱਡੀਆਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਰੇਲਵੇ ਅਨੁਸਾਰ ਬ੍ਰਿਜ ਨੰਬਰ-57 ਨੇੜੇ ਕਿਲੋਮੀਟਰ 07/16-17 ’ਤੇ ਟਰੈਕ ਦੇ ਆਸ-ਪਾਸ ਮਿੱਟੀ ਰੁੜ੍ਹ ਜਾਣ ਕਾਰਨ ਰੇਲ ਲਾਈਨ ਪ੍ਰਭਾਵਿਤ ਹੋਈ ਹੈ। ਇਸ ਕਾਰਨ ਅੱਪ ਦਿਸ਼ਾ ਦੀਆਂ ਰੇਲ ਗੱਡੀਆਂ ਨੰਬਰ 52457, 52451, 52459, 52455 ਅਤੇ ਯੂ. ਪੀ. ਮਿਕਸ 16 ਤੋਂ 30 ਸਤੰਬਰ ਤੱਕ ਰੱਦ ਰਹਿਣਗੀਆਂ। ਇਸੇ ਤਰ੍ਹਾਂ ਡਾਊਨ ਦਿਸ਼ਾ ਦੀਆਂ 52458, 52452, 52460, 52456 ਅਤੇ ਡੀ. ਐੱਨ. ਮਿਕਸ ਵੀ ਰੱਦ ਰਹਿਣਗੀਆਂ। ਰੇਲ ਗੱਡੀ ਨੰਬਰ 52453 ਡਗਸ਼ਾਈ ਤੋਂ ਚੱਲੇਗੀ ਅਤੇ ਕਾਲਕਾ-ਡਗਸ਼ਾਈ ਵਿਚਕਾਰ ਨਹੀਂ ਚੱਲੇਗੀ, ਜਦਕਿ 52454 ਡਗਸ਼ਾਈ ’ਤੇ ਸਮਾਪਤ ਹੋਵੇਗੀ। ਰੇਲਵੇ ਨੇ ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਆਪਣੀ ਰੇਲ ਗੱਡੀ ਦੇ ਸੰਚਾਲਨ ਦੀ ਸਥਿਤੀ ਜਾਂਚਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਸਾਰੰਗਪੁਰ ’ ਚ ਡੀ . ਜੀ . ਪੀ . ਸਾਗਰਪ੍ਰੀਤ ਹੁੱਡਾ ਤੇ ਮਲੋਆ ’ ਚ ਐੱਸ . ਐੱਸ . ਪੀ . ਕੰਵਰਦੀਪ ਕੌਰ ਵਲੋਂ ਵਿਸ਼ੇਸ਼ ਕਾ... ਅਗਲੀ ਖ਼ਬਰ ਕ੍ਰੈਡਿਟ ਕਾਰਡ ਤੋਂ ਧੋਖਾਧੜੀ ਮਾਮਲੇ ’ ਚ ਇਕ ਲੜਕੀ ਸਣੇ 4 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।