19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਕੈਨੇਡਾ ਦੇ ਸ਼ਹਿਰ ਬਰੈਂਪਟਨ ’ ਚ ਉਸਾਰਿਆ ਜਾਵੇਗਾ ਪੰਜਾਬੀ ਸਭਿਆਚਾਰਕ ਕੇਂਦਰ - ਦੇਵ ਮਾਂਗਟ

ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਉੱਘੇ ਕਲਾ ਪ੍ਰੇਮੀ ਤੇ ਕੈਨੇਡਾ ਦੇ ਕੇਲੇਡਿਨ ਸ਼ਹਿਰ ‘ਚ ਵਸਦੇ ਕਾਰੋਬਾਰੀ ਦੇਵ ਮਾਂਗਟ ਨੇ ਕਿਹਾ ਹੈ ਕਿ ਟਰਾਂਟੋ ਇਲਾਕੇ ਦੇ ਬਰੈੰਪਟਨ ਖੇਤਰ ਵਿਚ ਪੰਜਾਬੀ ਸਭਿਆਚਾਰਕ ਕੇਂਦਰ ਉਸਾਰਿਆ ਜਾਵੇਗਾ ਜਿਸ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਰੰਗਮੰਚ ਤੇ ਵਿਰਾਸਤੀ ਸਰਗਰਮੀਆਂ ਲਈ ਪ੍ਰਬੰਧ ਕੀਤੇ ਜਾਣਗੇ ।

ਦੇਵ ਮਾਂਗਟ ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਨਿਰਮਲ ਜੌੜਾ। ਅਜੀਤ ਤਸਵੀਰ 20-11-2026
ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਉੱਘੇ ਕਲਾ ਪ੍ਰੇਮੀ ਤੇ ਕੈਨੇਡਾ ਦੇ ਕੇਲੇਡਿਨ ਸ਼ਹਿਰ ‘ਚ ਵਸਦੇ ਕਾਰੋਬਾਰੀ ਦੇਵ ਮਾਂਗਟ ਨੇ ਕਿਹਾ ਹੈ ਕਿ ਟਰਾਂਟੋ ਇਲਾਕੇ ਦੇ ਬਰੈੰਪਟਨ ਖੇਤਰ ਵਿਚ ਪੰਜਾਬੀ ਸਭਿਆਚਾਰਕ ਕੇਂਦਰ ਉਸਾਰਿਆ ਜਾਵੇਗਾ ਜਿਸ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਰੰਗਮੰਚ ਤੇ ਵਿਰਾਸਤੀ ਸਰਗਰਮੀਆਂ ਲਈ ਪ੍ਰਬੰਧ ਕੀਤੇ ਜਾਣਗੇ । ਮਾਲਵਾ ਰੰਗਮੰਚ ਪੰਜਾਬ ਵੱਲੋਂ ਅਯੋਜਿਤ ਇੱਕ ਵਿਸ਼ੇਸ ਮਿਲਣੀ ਵਿੱਚ ਦੇਵ ਮਾਂਗਟ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਕਰਦਿਆਂ ਕਿਹਾ ਕਿ ਕਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਵਧ ਰਹੀ ਹੈ ਤੇ ਪੰਜਾਬੀ ਉਥੋਂ ਦੀ ਸਮਾਜਕ , ਰਾਜਨੀਤਕ ਤੇ ਸਭਿਆਚਰਾਕ ਧਿਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਦੇਸ ਵਸਦੇ ਪੰਜਾਬੀ ਇਹ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਪੰਜਾਬ ਨਾਲ ਜੁੜਕੇ ਰਹਿਣ , ਆਪਣੀ ਭਾਸ਼ਾ ਸਿੱਖਣ, ਵਿਰਾਸਤੀ ਕਦਰਾਂ ਕੀਮਤਾਂ ਤੋਂ ਜਾਣੂ ਹੋਣ ਤਾਂ ਕਿ ਪੰਜਾਬ ਦੀ ਧਰਤੀ ਨਾਲ ਉਹਨਾਂ ਦੀ ਤੰਦ ਮਜ਼ਬੂਤੀ ਨਾਲ ਜੁੜੀ ਰਹੇ। ਦੇਵ ਮਾਂਗਟ ਨੇ ਦੱਸਿਆ ਕਿ ਬਰੈਂਪਟਨ ਵਿਚ ਬਣਾਏ ਜਾਣ ਵਾਲੇ ਪੰਜਾਬੀ ਸਭਿਆਚਰਕ ਕੇਂਦਰ ਵਿੱਚ ਪੰਜਾਬ ਨਾਲ ਸਬੰਧਤ ਇੱਕ ਪੱਕੀ ਪ੍ਰਦਰਸ਼ਨੀ ਲਗਾਈ ਜਾਵੇਗੀ। ਡਾ. ਜੌੜਾ ਨੇ ਦੱਸਿਆ ਕਿ ਦੇਵ ਮਾਂਗਟ ਦੋਰਾਹਾ ਨੇੜਲੇ ਪਿੰਡ ਰਾਮਪੁਰ ਦਾ ਜੰਮਪਲ ਹੈ ਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦਾ ਵਿਦਿਆਰਥੀ ਰਿਹਾ ਹੈ । ਨਿਰਮਲ ਜੌੜਾ ਨੇ ਕਿਹਾ ਕਿ ਕੋਈ ਵੀ ਕੌਮ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹੇ ਆਪਣੀ ਭਾਸ਼ਾ ਅਤੇ ਮੂਲ ਰੀਤੀ ਰਿਵਾਜ਼ ਨਾਲ ਹੀ ਸੰਪੂਰਨ ਹੁੰਦੀ ਹੈ । ਇਸ ਮੌਕੇ ਦੇਵ ਮਾਂਗਟ ਦਾ ਮਾਲਵਾ ਰੰਗਮੰਚ ਪੰਜਾਬ ਵਲੋਂ ਨਿਰਮਲ ਜੌੜਾ, ਪ੍ਰੀਤਮ ਸਿੰਘ ਭਰੋਵਾਲ , ਜਸਮੇਰ ਸਿੰਘ ਢੱਟ ਤੇ ਜਸਵਿੰਦਰ ਸਿੰਘ ਵਿਰਕ ਨੇ ਸਨਮਾਨ ਕੀਤਾ।
ਪਿਛਲੀ ਖ਼ਬਰ ਜੋੜਾ ਘਰ ਦੇ ਸੇਵਾਦਾਰਾਂ ਨੇ ਸੰਗਰਾਂਦ ਮੌਕੇ ਦੁੱਧ ਦੇ ਲੰਗਰ ਲਗਾਏ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਬਾਰੇ ਸਚਿੱਤਰ ਕਿਤਾਬਚਾ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।