19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਤਿੰਨ ਦਰਜਨ ਤੋਂ ਵੱਧ ਲੜਕੀਆਂ ਦੀ ਜ਼ਿੰਦਗੀ ’ਚ ਜਗਾਈ ਸਿੱਖਿਆ ਦੀ ਰੌਸ਼ਨੀ

ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੁਖਧੀਰ ਸਿੰਘ ਸੇਖੋਂ ਨਵਚੇਤਨਾ ਬਾਲ ਭਲਾਈ ਕਮੇਟੀ ਦੀ ਅਗਵਾਈ ਪਿਛਲੇ 15 ਸਾਲਾਂ ਤੋਂ ਕਰ ਰਹੇ ਹਨ। ਸੇਖੋਂ ਦੁਆਰਾ ਕਮੇਟੀ ਦੀ ਸ਼ੁਰੂਆਤ ਬਾਲ ਮਜ਼ਦੂਰੀ ਦੀ ਰੋਕਥਾਮ ਤੇ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਲਈ ਕੀਤੀ ਗਈ ਅਤੇ ਅੱਜ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਿੱਥੇ ਸਮਾਰਟ ਸਕੂਲ ਮੋਤੀ ਨਗਰ ਸਰਕਾਰੀ ਸਕੂਲਾਂ ਦਾ ਮਾਣ ਵਧਾ ਰਿਹਾ ਹੈ, ਉੱਥੇ ਹੀ ਨਵਚੇਤਨਾ ਦੀ ਅਗਵਾਈ ਕਰਦੇ ਹੋਏ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਤਿੰਨ ਦਰਜਨ ਲੜਕੀਆਂ ਦੀ ਸਿਹਤ ਤੇ ਸਿੱਖਿਆ ਦੀ ਜ਼ਿੰਮੇਵਾਰੀ ਲੈ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਸਿੱਖਿਆ ਦੀ ਰੌਸ਼ਨੀ ਉਜਾਗਰ ਕਰ ਰਿਹਾ ਹੈ ਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਵਿਚ ਮਦਦ ਕਰ ਰਿਹਾ ਹੈ।

ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸੁਖਧੀਰ ਸਿੰਘ ਸੇਖੋਂ। ਅਜੀਤ ਤਸਵੀਰ 20-11-2026
ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੁਖਧੀਰ ਸਿੰਘ ਸੇਖੋਂ ਨਵਚੇਤਨਾ ਬਾਲ ਭਲਾਈ ਕਮੇਟੀ ਦੀ ਅਗਵਾਈ ਪਿਛਲੇ 15 ਸਾਲਾਂ ਤੋਂ ਕਰ ਰਹੇ ਹਨ। ਸੇਖੋਂ ਦੁਆਰਾ ਕਮੇਟੀ ਦੀ ਸ਼ੁਰੂਆਤ ਬਾਲ ਮਜ਼ਦੂਰੀ ਦੀ ਰੋਕਥਾਮ ਤੇ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਲਈ ਕੀਤੀ ਗਈ ਅਤੇ ਅੱਜ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਿੱਥੇ ਸਮਾਰਟ ਸਕੂਲ ਮੋਤੀ ਨਗਰ ਸਰਕਾਰੀ ਸਕੂਲਾਂ ਦਾ ਮਾਣ ਵਧਾ ਰਿਹਾ ਹੈ, ਉੱਥੇ ਹੀ ਨਵਚੇਤਨਾ ਦੀ ਅਗਵਾਈ ਕਰਦੇ ਹੋਏ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਤਿੰਨ ਦਰਜਨ ਲੜਕੀਆਂ ਦੀ ਸਿਹਤ ਤੇ ਸਿੱਖਿਆ ਦੀ ਜ਼ਿੰਮੇਵਾਰੀ ਲੈ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਸਿੱਖਿਆ ਦੀ ਰੌਸ਼ਨੀ ਉਜਾਗਰ ਕਰ ਰਿਹਾ ਹੈ ਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਵਿਚ ਮਦਦ ਕਰ ਰਿਹਾ ਹੈ। ਸੇਖੋਂ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਤਕਰੀਬਨ 2016 ਵਿਚ ਕੀਤੀ ਗਈ ਅਤੇ ਸਰਕਾਰੀ ਸਕੂਲ ਇਆਲੀ ਦੀ ਲੜਕੀ “ਗੌਰੀ” ਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸ ਨੂੰ ਮਹੀਨਾ ਵਾਰ ਵਜ਼ੀਫਾ, ਵਰਦੀਆਂ, ਸਟੇਸ਼ਨਰੀ, ਸਾਈਕਲ ਆਦਿ ਦੇ ਕੇ ਉਸ ਦਾ ਹੌਂਸਲਾ ਵਧਾਇਆ। ਅੱਜ ਇਹ ਬੱਚੀ ਬੀ.ਕਾਮ ਦੀ ਵਿਦਿਆਰਥਣ ਹੈ। ਸੇਖੋਂ ਨੇ ਦੱਸਿਆ ਕਿ ਉਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ “ਸਹੌਲੀ” ਦੇ ਵਿਦਿਆਰਥੀ ਕਮਲਜੀਤ ਸਿੰਘ, ਜੋ ਕਿ ਪੈਦਾਇਸ਼ੀ ਹੀ ਹੱਥਾਂ ਨਾਲ ਕੰਮ ਕਰਨ ਤੋਂ ਅਸਮਰਥ ਸੀ ਅਤੇ ਪੈਰਾਂ ਨਾਲ ਲਿਖਦਾ ਸੀ, ਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਲਈ ਗਈ। ਅੱਜ ਇਹ ਵਿਦਿਆਰਥੀ ਬੀ.ਏ. ਭਾਗ-1 ਦਾ ਵਿਦਿਆਰਥੀ ਹੈ। ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਦੇ ਹੋਏ ਲੋਕ ਨਵਚੇਤਨਾ ਨਾਲ ਜੁੜਦੇ ਗਏ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਗਈ, ਜੋ ਕਿ ਅੱਜ ਤਿੰਨ ਦਰਜਨ ਤੋਂ ਵੱਧ ਹੈ। ਸੇਖੋਂ ਨੇ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ , ਉੱਥੇ ਹੀ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਿਹਤ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੇਖੋਂ ਨੇ ਦੱਸਿਆ ਕਿ ਹੁਣ ਤੱਕ 100 ਤੋਂ ਵੱਧ ਵਿਦਿਆਰਥੀਆਂ ਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਇਲਾਜ ਕਰਨ ਵਿਚ ਸਹਾਇਤਾ ਕੀਤੀ ਜਾ ਚੁੱਕੀ ਹੈ। ਸੇਖੋਂ ਦੀਆਂ ਸਮਾਜ ਪ੍ਰਤੀ ਤੇ ਸਿੱਖਿਆ ਵਿਭਾਗ ਪ੍ਰਤੀ ਸੇਵਾਵਾਂ ਕਾਰਨ ਦੋ ਵਾਰ ਜ਼ਿਲ੍ਹਾ ਪੱਧਰ ਤੇ ਇਕ ਵਾਰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਡਾ . ਰਜਨੀ ਸ਼ਰਮਾ ਨੇ ਪੀ . ਏ . ਯੂ . ਦੇ ਬੌਟਨੀ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।