19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਡਾ . ਰਜਨੀ ਸ਼ਰਮਾ ਨੇ ਪੀ . ਏ . ਯੂ . ਦੇ ਬੌਟਨੀ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ

ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਪੀ. ਏ.

ਅਜੀਤ ਡੈਸਕ 20-11-2026
ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਦੇ ਬੌਟਨੀ ਮਾਹਿਰ ਡਾ. ਰਜਨੀ ਸ਼ਰਮਾ ਨੇ ਬੀਤੇ ਦਿਨੀਂ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲੀ। ਡਾ. ਰਜਨੀ ਸ਼ਰਮਾ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਪੀ.ਏ.ਯੂ. ਵਿਚ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਮੁਹਾਰਤ ਦਾ ਖੇਤਰ ਵਣ ਖੇਤੀ, ਪੌਦਾ ਇਕਾਲੋਜੀ, ਜੈਵ ਭਿੰਨਤਾ ਦੀ ਸੁਰੱਖਿਆ ਆਦਿ ਰਹੇ ਹਨ। ਉਨ੍ਹਾਂ ਨੇ 23 ਐੱਮ.ਐੱਸ.ਸੀ. ਅਤੇ 6 ਪੀ.ਐੱਚ.ਡੀ. ਵਿਦਿਆਰਥੀਆਂ ਦੀ ਖੋਜ ਨਿਗਰਾਨੀ ਕੀਤੀ ਅਤੇ 100 ਦੇ ਕਰੀਬ ਖੋਜ ਪੱਤਰਾਂ ਤੋਂ ਇਲਾਵਾ 19 ਕਿਤਾਬਾਂ ਦੇ ਅਧਿਆਇ ਵੀ ਪ੍ਰਕਾਸ਼ਿਤ ਕਰਵਾਏ। ਡਾ. ਰਜਨੀ ਸ਼ਰਮਾ ਯੂਨੀਵਰਸਿਟੀ ਅਤੇ ਕਾਲਜ ਪੱਧਰ ’ਤੇ ਕਈ ਪ੍ਰਸ਼ਾਸਕੀ ਕਮੇਟੀਆਂ ਅਤੇ ਜ਼ਿੰਮੇਵਾਰੀਆਂ ਨਾਲ ਜੁੜੇ ਰਹੇ। ਪੀ.ਏ.ਯੂ. ਦੇ ਬੌਟਨੀ ਵਿਭਾਗ ਦੇ ਸਮੁੱਚੇ ਅਮਲੇ ਨੇ ਡਾ. ਰਜਨੀ ਸ਼ਰਮਾ ਦੇ ਅਹੁਦਾ ਸੰਭਾਲਣ ’ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ।
ਪਿਛਲੀ ਖ਼ਬਰ ਸਤਿਗੁਰੂ ਉਦੇ ਸਿੰਘ ਜੀ ਨੇ ਭਾਈ ਜੀ ਦੇ ਪਰਿਵਾਰ ਨੂੰ ਦਿੱਤਾ ਅਸ਼ੀਰਵਾਦ ਅਗਲੀ ਖ਼ਬਰ ਤਿੰਨ ਦਰਜਨ ਤੋਂ ਵੱਧ ਲੜਕੀਆਂ ਦੀ ਜ਼ਿੰਦਗੀ ’ਚ ਜਗਾਈ ਸਿੱਖਿਆ ਦੀ ਰੌਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।