25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ‘ਵਿਸ਼ਾਲ ਸ਼ੋਭਾ ਯਾਤਰਾ’ ਦਰੇਸੀ ਮੈਦਾਨ ਤੋਂ ਸਜਾਈ ਗਈ, ਜਿਸ ਵਿਚ ਸ਼ਾਮਿਲ 200-250 ਦੇ ਕਰੀਬ ਝਾਂਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਨੇ ਜੋਤੀ ਪ੍ਰਚੰਡ ਕਰਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ।

ਸੀਨੀਅਰ ਭਾਜਪਾ ਆਗੂ ਜਸਪ੍ਰੀਤ ਹੌਬੀ ਨੇ ਚੁੱਕਿਆ ਵਪਾਰੀਆਂ ਦੀ ਸੁਰੱਖਿਆ ਦਾ ਮੁੱਦਾ 25-10-2026
ਲੁਧਿਆਣਾ, 24 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ‘ਵਿਸ਼ਾਲ ਸ਼ੋਭਾ ਯਾਤਰਾ’ ਦਰੇਸੀ ਮੈਦਾਨ ਤੋਂ ਸਜਾਈ ਗਈ, ਜਿਸ ਵਿਚ ਸ਼ਾਮਿਲ 200-250 ਦੇ ਕਰੀਬ ਝਾਂਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਨੇ ਜੋਤੀ ਪ੍ਰਚੰਡ ਕਰਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ। ਸ਼ੋਭਾ ਯਾਤਰਾ ‘ਚ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ। ਸ਼ੋਭਾ ਯਾਤਰਾ ‘ਚ ਭਾਵਾਧਸ ਦੇ ਕੇਂਦਰੀਯ ਸੰਗਠਨ, ਪ੍ਰਾਂਤੀਯ ਸੰਗਠਨ ਦੇ ਅਹੁਦੇਦਾਰ, ਧਾਰਮਿਕ ਵਿਦਵਾਨ, ਰਾਜਨੀਤਿਕ ਅਤੇ ਸਮਾਜਿਕ ਨੇਤਾ ਵੱਡੀ ਗਿਣਤੀ ‘ਚ ਸ਼ਾਮਿਲ ਹੋਏ। ਸ਼ੋਭਾ ਯਾਤਰਾ ਦਾ ਉਦਘਾਟਨ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ, ਜੋਤ ਰੋਸ਼ਨ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ ਲੁਧਿਆਣਾ, ਸਮਾਗਮ ਦੀ ਪ੍ਰਧਾਨਗੀ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਝੰਡੇ ਦੀ ਰਸਮ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਮਹਾਰਾਜ ਨੇ ਅਦਾ ਕੀਤੀ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਵਿਜੈ ਦਾਨਵ, ਚੌਧਰੀ ਯਸ਼ਪਾਲ, ਲਵ ਦਰਾਵਿੜ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ, ਜਸਦੇਵ ਸਿੰਘ ਸੇਖੋਂ ਵਧੀਕ ਕਮਿਸ਼ਨਰ, ਪ੍ਰਮੋਦ ਬਤਿਸ਼, ਕੌਂਸਲਰ ਅਮਨ ਬੱਗਾ, ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ ਚੌਂਕ, ਮਾਲੀ ਗੰਜ ਚੌਂਕ, ਮੀਨਾ ਬਾਜ਼ਾਰ ਚੌਂਕ, ਮਾਤਾ ਰਾਣੀ ਚੌਂਕ, ਘ ੰਟਾ ਘਰ ਚੌਂਕ, ਚੌੜਾ ਬਾਜ਼ਾਰ, ਗਿਰਜਾ ਘਰ ਚੌਂਕ, ਗੁੜ੍ਹ ਮੰਡੀ ਚੌਂਕ, ਡਿਵੀਜਨ ਨੰਬਰ 3 ਤੋਂ ਇਸਲਾਮੀਆਂ ਸਕੂਲ ਰੋਡ ਤੋਂ ਹੁੰਦੀ ਹ ੋਈ ਘਾਟੀ ਵਾਲਮੀਕਿ ਚੌਕ ਭਗਵਾਨ ਵਾਲਮੀਕਿ ਬ੍ਰਹਮਾਲਿਆ (ਮੰਦਿਰ) ਵਿਖੇ ਮਹਾਂਆਰਤੀ 504 ਦਿਵਯ ਜਯੋਤੀਆਂ ਦੇ ਨਾਲ ਸ਼੍ਰੀ ਤਪਕੇਸ਼ਵਰ ਮਹਾਂਦੇਵ ਮਹਾਂਆਰਤੀ ਸੇਵਾ ਪਰਿਵਾਰ ਵਲੋਂ ਢੋਲ ਢਮੱਕਿਆਂ ਦੇ ਨਾਲ ਸਮਾਪਤ ਹੋਈ। ਸ਼ੋਭਾ ਯਾਤਰਾ ‘ਚ ਭਾਵਾਧਸ ਦੇ ਕੇਂਦਰੀਯ ਸੰਗਠਨ, ਪ੍ਰਾਂਤੀਯ ਸੰਗਠਨ ਦੇ ਅਹੁਦੇਦਾਰ, ਧਾਰਮਿਕ ਵਿਦਵਾਨ, ਰਾਜਨੀਤਿਕ ਅਤੇ ਸਮਾਜਿਕ ਨੇਤਾ ਵੱਡੀ ਗਿਣਤੀ ‘ਚ ਸ਼ਾਮਿਲ ਹੋਏ। ‘ ਵਿਸ਼ਾਲ ਸ਼ੋਭਾ ਯਾਤਰਾ’ ‘ਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਫੁੱਲਾਂ ਨਾਲ ਸਜਾਈ ਪਾਲਕੀ, ਡਾ. ਦੇਵ ਸਿੰਘ ਅਦਵੈਤੀ ਜੀ ਦਾ ਸਜਾਇਆ ਰੱਥ, ਅਸ਼ਵਨੀ ਸਹੋਤਾ ਅਤੇ ਭਾਵਾਧਸ ਕੇਂਦਰੀ ਸੰਗਠਨ, ਪ੍ਰਾਂਤੀਯ, ਜ਼ਿਲ੍ਹਾ ਸੰਗਠਨ ਦੇ ਅਹੁਦੇਦਾਰਾਂ ਦਾ ਸ਼ਹਿਰ ਵਾਸੀਆਂ ਨੇ ਥਾਂ-ਥਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਭਾਰੀ ਸਵਾਗਤ ਕੀਤਾ। ‘ਬ੍ਰਹਮ ਜੋਤੀ ਯਾਤਰਾ’ ਵਿਚ ਭਜਨ ਮੰਡਲੀਆਂ, ਬੈਂਡ ਬਾਜੇ, ਢੋਲ ਨਿਗਾਰੇ, ਡਾਂਡੀਆ ਪਾਰਟੀ, ਭੰਗੜਾ ਪਾਰਟੀ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਯੋਗਵਿਸ਼ਿਸ਼ਟ ਮਹਾਰਾਮਾਇਣ ਨਾਲ ਸਬੰਧਤ ਤੇ ਬਾਬਾ ਜੀਵਨ ਸਿੰਘ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਪਾਵਨ ਵਾਲਮੀਕਿ ਤੀਰਥ ਸ੍ਰੀ ਅੰਮ੍ਰਿਤਸਰ ‘ਤੇ ਅਧਾਰਿਤ ਖੂਬਸੂਰਤ ਸੁੰਦਰ ਝਾਕੀਆਂ ਦਾ ਮਨਮੋਹਕ ਦ੍ਰਿਸ਼ ਆਤਮਾ ਨੂੰ ਪ੍ਰਮਾਤਮਾ ਨਾਲ ਜੋੜ ਰਿਹਾ ਸੀ। ਇਸ ਯਾਤਰਾ ਦਾ ਥਾਂ-ਥਾਂ ਤੇ ਲੋਕਾਂ ਵੱਲੋਂ ਪਟਾਕੇ ਤੇ ਆਤਿਸ਼ਬਾਜੀ ਚਲਾਈ ਅਤੇ ਬਾਜਾਰ ਐਸੋਸੀਏਸ਼ਨ, ਸਭਾ ਸੁਸਾਇਟੀਆਂ ਨੇ ਲੰਗਰ ਲਗਾ ਕੇ ਭਾਰੀ ਸਵਾਗਤ ਕੀਤਾ ਗਿਆ। ਸ੍ਰੀ ਸਹੋਤਾ ਨੇ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਈਆਂ ਉਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦਿਆਂ ਸਭ ਦਾ ਧੰਨਵਾਦ ਕੀਤਾ। ਸ਼ੋਭਾ ਯਾਤਰਾ ਦੌਰਾਨ ਸਮੂਹ ਗਾਇਕਾਂ ਨੇ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ। ਇਸ ਮੌਕੇ ਭਾਵਾਧਸ ਦੇ ਅਹੁਦੇਦਾਰ ਵਿਜੈ ਮਾਨਵ, ਸ਼ਿਵ ਸੋਨੀ, ਜਤਿੰਦਰ ਸਹੋਤਾ ਵਰੈਟੀ, ਮਨੋਜ ਸਹੋਤਾ, ਰਾਜੇਸ਼ ਦੈਤਿਆ, ਵਰਿੰਦਰ ਗਾਗਟ, ਸਵਾਮੀ ਵਰਿੰਦਰ ਸਿੰਘ, ਅਜੈ ਸੱਭਰਵਾਲ, ਸਤਵੰਤ ਸਿੰਘ ਬੌਬੀ, ਨਰੇਸ਼ ਦੈਤਿਆ, ਐਡਵੋਕੇਟ ਅਭੈ ਸਹੋਤਾ, ਅਜੈ ਕਾਲੜਾ, ਸੰਜੀਵ ਸਹੋਤਾ ਬੰਟੀ, ਸੁਰੇਸ਼ ਬੈਨੀਵਾਲ, ਵਿਜੈ ਫਰਮਾਏ, ਵਿਨੋਦ ਸਹੋਤਾ, ਲਾਲਾ ਸੁਰਿੰਦਰ ਅਟਵਾਲ, ਅਮਨ ਬੈਨੀਵਾਲ, ਰਮੇਸ਼ ਘਈ, ਨਰੇਸ਼ ਕਾਲਾ, ਸੰਜੀਵ ਸਹੋਤਾ, ਰਾਜੂ ਸ਼ੇਰਪੁਰੀਆ, ਤਰੁਣ ਸਹੋਤਾ, ਕਰਨ ਬਾਲੀ, ਪਵਨ ਘਾਰੂ, ਵਿੱਕੀ ਚੌਹਾਨ, ਨਰੇਸ਼ ਸਹੋਤਾ, ਰਵਿੰਦਰਪਾਲ ਘਈ, ਗੁਲਸ਼ਨ ਡਿਮਾਨਾ, ਸ਼ਿਵਾ ਸਹੋਤਾ, ਬਿੱਟੂ ਮੱਟੂ, ਅਮਨ ਘਈ, ਹਨੀ ਸੱਭਰਵਾਲ, ਬਿੱਟੂ ਗਿੱਲ, ਰਾਜੇਸ਼ ਮੱਟੂ, ਬੌਬੀ ਭੱਟੀ, ਨੀਰਜ ਚਾਰਣ, ਦੀਪਕ ਸਹੋਤਾ, ਲਵ ਸੌਦੇ, ਹੈਪੀ ਸਹੋਤਾ, ਗੌਰਵ ਗਾਗਟ, ਸੰਨੀ ਸਹੋਤਾ, ਰੌਕੀ ਘਈ, ਪੰਮਾ ਲੰਬੜਦਾਰ, ਸੁਰਿੰਦਰ ਲੰਬੜਦਾਰ, ਚਾਂਦ ਲੰਬੜਦਾਰ, ਰਾਜਨ ਲੰਬੜਦਾਰ, ਸੰਜੀਵ ਸ਼੍ਰੀਕਾਂਤ, ਰੋਹਿਤ ਸਹੋਤਾ, ਰਮੇਸ਼ ਭੱਟੀ, ਅਮਿਤ ਡਿਮਾਨਾ, ਅਜੈ ਨਾਹਰ, ਨੰਨੂ ਗਾਗਟ, ਸੰਜੇ ਬੋਹਤ, ਰਵੀ ਬੋਹਤ, ਬੌਬੀ ਮਲਹੋਤਰਾ, ਸਿਕੰਦਰ ਕੰਡਿਆਰਾ, ਹੀਰਾ ਥਾਪਰ, ਅਮਿਤ ਗਿੱਲ, ਹਰਪ੍ਰੀਤ ਸਿੰਘ ਸਹੋਤਾ, ਅਰਜੁਨ ਸਿੰਘ ਸਹੋਤਾ, ਰਣਜੀਤ ਸਿੰਘ ਸਹੋਤਾ, ਕੁਲਦੀਪ ਸਿੰਘ ਧਾਲੀਵਾਲ, ਬਲਜਿੰਦਰ ਭੱਟੀ, ਸੋਢੀ ਹੰਸ, ਸਵਰਨ ਸਹੋਤਾ, ਅਮਰੀਕ ਸਹੋਤਾ, ਲਵ ਸਹੋਤਾ, ਬਿੱਲਾ ਸਹੋਤਾ, ਸਾਹਿਲ, ਹਰਸ਼ਦੀਪ, ਬੱਬੂ ਬਾਲੂ, ਪ੍ਰਮੋਦ ਭੱਟੀਆ, ਸੁਖਵਿੰਦਰ ਤੇਜੀ, ਸੰਨੀ ਸਿੱਧੂ, ਸਨੀ ਸਾਹਿਲ, ਸ਼ੰਮੀ ਚੌਹਾਨ, ਰਵੀ ਕਲਿਆਣ, ਵਿਨੋਦ ਬਿੱਟੂ, ਐਡਵੋਕੇਟ ਕੁਨਾਲ ਮੂੰਗ, ਰੋਹਨ ਮੂੰਗ, ਮਾਨਸਾ ਮੂੰਗ, ਬਨੀ ਹੰਸ, ਅੰਸ਼ੁਲ ਭੁੰਬਕ, ਜਸਪ੍ਰੀਤ ਸਿੰਘ, ਕਰਨ ਮੂੰਗ, ਮਿੱਠੂ ਭੁੰਬਕ, ਰੋਣੀ ਸ਼ੇਰਪੁਰੀਆ, ਵਿਜੈ ਚੌਹਾਨ, ਬੌਬੀ ਚੰਡਾਲੀਆ, ਰਵੀ ਧੀਮਾਨ, ਸੌਰਵ ਤੇ ਗੌਰਵ ਫੋਕਲ ਪੁਆਇੰਟ, ਸ਼ਿਵ ਲਾਲ ਭੁੰਬਕ, ਸੁਸ਼ੀਲ ਪਾਰਚਾ, ਅਰੁਣ ਵੈਦ, ਰਾਜਾ ਕਰੋਤਿਆ, ਮੋਨੂੰ ਸਹੋਤਾ, ਸੋਨੂੰ ਸਹੋਤਾ, ਰਾਜੂ ਭੀਲ, ਅੱਜੂ ਸਹੋਤਾ, ਵਿਨੈ ਸੱਭਰਵਾਲ, ਕੁਸ਼ਾਲ ਭੀਲ, ਅਨਿਕੇਤ, ਵਿੱਕੀ ਮਚਲ, ਵਿਸ਼ਾਲ ਸੱਭਰਵਾਲ, ਰਾਕੇਸ਼ ਸੱਭਰਵਾਲ, ਪ੍ਰੇਮ ਮੱਟੂ, ਵਿਜੈ ਸਹੋਤਾ, ਅਮਿਤ ਧੀਂਗਾਨ, ਸੰਨੀ ਸ਼ੇਰਪੁਰੀਆ, ਅਨਿਲ ਚੰਡਾਲੀਆ, ਰ ਾਹੁਲ ਚੰਡਾਲੀਆ, ਵਿੱਕੀ, ਅਰੁਣ ਬੈਨੀਵਾਲ, ਵਿਨੋਦ ਬੈਂਸ, ਜੋਨੀ, ਸੰਦੀਪ ਗੌਤਮ, ਕੰਵਰਪਾਲ, ਰਮੇਸ਼ ਧੀਂਗਾਨ, ਨੰਦ ਕਿਸ਼ੋਰ, ਸ਼ਾਮ ਬਿਡਲਾਨ, ਬਿੰਦਰ ਕੁਮਾਰ, ਮੋਨੂੰ ਚੌਹਾਨ, ਦੀਪਕ ਲੋਹਟ, ਗੋਪਾਲ, ਸਾਹਿਲ ਲੋਹਟ, ਸੰਜੇ ਸਹੋਤਾ, ਮੁਕੇਸ਼ ਭੱਟੀ, ਪੱਪਲ ਸਹੋਤਾ, ਅਮਿਤ ਭੁੰਬਕ, ਰਾਜੇਸ਼ ਭੁੰਬਕ, ਨੋਨੀ ਸ਼ੇਰਗਿੱਲ, ਸੰਜੇ ਅਸੁਰ, ਲੰਕੇਸ਼ ਪਾਰਚਾ, ਸੋਨੂੰ ਪਾਰਚਾ, ਰਾਜੂ ਚਿਕਨ, ਰੋਹਿਤ ਭੰਗਾਨੀਆ, ਸੰਨੀ ਭੱਟੀਆ, ਮਿੰਟੂ ਸਹੋਤਾ, ਹਰਵਿੰਦਰ ਸੋਨੀ, ਸ਼ਰਦਾ ਰਾਮ, ਰਵੀ ਸੌਦੇ, ਪ੍ਰਦੀਪ ਟਾਂਕ, ਜਿੰਦਰ ਦੁੱਗਰੀ, ਮਨੀ ਸਹੋਤਾ, ਸੁਨੀਲ ਕਾਲੜਾ, ਸੌਰਵ ਪੁਹਾਲ, ਸਾਹਿਲ ਡਿਲੋਡ, ਅਮਿਤ ਜੇਡੀ, ਅਜੈ ਬੋਹਤ, ਅਨਿਲ ਘਾਵਰੀ, ਗੌਤਮ ਬੈਂਸ, ਪ੍ਰਮੋਦ ਬੈਂਸ, ਸੁਨੀਲ ਕੁਮਾਰ, ਅਕਸ਼ੈ ਸਹੋਤਾ, ਅਭਿਸ਼ੇਕ ਸਹੋਤਾ, ਗੌਰਵ ਖੁਰਾਣਾ, ਸੌਰਵ ਖੁਰਾਣਾ, ਬਾਸੂ ਬਾਂਸਲ, ਪ੍ਰਮੋਦ ਸਹੋਤਾ, ਪ੍ਰਿੰਸ ਸਹੋਤਾ, ਰਿਸ਼ੀ ਸਹੋਤਾ, ਦਿਨੇਸ਼ ਸਹੋਤਾ, ਰਮੇਸ਼ ਕੁਮਾਰ ਡਿਮਾਨਾ, ਜਤਿਨ ਸਹੋਤਾ, ਪੰਕਜ ਸੱਭਰਵਾਲ, ਕੁਨਾਲ ਚੌਹਾਨ, ਮਨਦੀਪ, ਮਨੀ ਸਹੋਤਾ, ਮਨੀ ਲੰਬੜਦਾਰ, ਬੰਤ ਲੰਬੜਦਾਰ, ਸੁਨੀਲ ਕੁਮਾਰ ਕਾਕੂ, ਸ਼ਾਮ ਲੰਬੜਦਾਰ, ਨਰੇਸ਼ ਕਲਿਆਣ, ਸੁਰਜੀਤ ਲੰਬੜਦਾਰ, ਵਿਕਾਸ ਭੱਟੀ, ਸੁਨੀਲ ਲੋਹਟ, ਮਨੀ ਮੂੰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 436 ਕਰੋੜ ਰੁਪਏ ਦੇ ‘ਜੀ.ਐਸ.ਟੀ. ਧੋਖਾਧੜੀ’ ਵਿਚ ਗ੍ਰਿਫ਼ਤਾਰ ਸਨਅਤਕਾਰਾਂ ਦੀ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਦੇਸੀ ਘਿਓ ਦੀ ਫ਼ੈਕਟਰੀ ’ਤੇ ਖਾਧ ਸੁਰੱਖਿਆ ਵਿਭਾਗ ਦੀ ਛਾਪੇਮਾਰੀ, 675 ਕਿੱਲੋ ਮਿਆਦ ਪੁੱਗਿਆ ਘਿਓ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।