ਹੇਮਟੈਕਸ ਐਕਸਪੋ-2026 ਦੇ ਤੀਜੇ ਦਿਨ ਵੱਖ-ਵੱਖ ਸਟਾਲਾਂ ਤੇ ਦਰਸ਼ਕਾਂ ਦੀ ਭੀੜ ਦੇਖ ਕੇ ਪ੍ਰਦਰਸ਼ਕ ਹੋਏ ਬਾਗੋ-ਬਾਗ
ਲੁਧਿਆਣਾ, 14 ਸਤੰਬਰ (ਜਤਿੰਦਰ ਭੰਬੀ)-ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਹੋਟਲ ਅਤੇ ਟੈਂਟ ਕਾਰੋਬਾਰੀਆਂ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿਖੇ ਲਗਾਈ ਗਈ ਤਿੰਨ ਰੋਜ਼ਾ ਹੇਮਟੈਕਸ -2026 ਪ੍ਰਦਰਸ਼ਨੀ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਸਫਲਤਾ ਪੂਰਵਕ ਸਮਾਪਤ ਹੋ ਗਈ। ਇਸ ਮੌਕੇ 15 ਕਾਰੋਬਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਹ
ਹੇਮਟੈਕਸ (ਐਚ.ਐਮ.ਟੀ.ਐਕਸ਼) ਪ੍ਰਦਰਸ਼ਨੀ ‘ਚ ਵੱਖ-ਵੱਖ ਸਟਾਲਾਂ ‘ਤੇ ਲੱਗੀ ਭੀੜ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ
15-09-2026
ਲੁਧਿਆਣਾ, 14 ਸਤੰਬਰ (ਜਤਿੰਦਰ ਭੰਬੀ)-ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਹੋਟਲ ਅਤੇ ਟੈਂਟ ਕਾਰੋਬਾਰੀਆਂ ਦੇ ਸਹਿਯੋਗ ਨਾਲ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿਖੇ ਲਗਾਈ ਗਈ ਤਿੰਨ ਰੋਜ਼ਾ ਹੇਮਟੈਕਸ -2026 ਪ੍ਰਦਰਸ਼ਨੀ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਸਫਲਤਾ ਪੂਰਵਕ ਸਮਾਪਤ ਹੋ ਗਈ। ਇਸ ਮੌਕੇ 15 ਕਾਰੋਬਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ 12 ਸਤੰਬਰ ਤੋਂ ਸ਼ੁਰੂ ਹੋਈ ਇਸ ਪ੍ਰਦਰਸ਼ਨ ਦੇ ਤੀਜੇ ਦਿਨ ਟੈਂਟ ਅਤੇ ਹੋਟਲ ਨਾਲ ਸਬੰਧਿਤ ਕਾਰੋਬਾਰੀਆਂ ਨੇ ਵੱਡੀ ਗਿਣਤੀ ਵਿਚ ਆਰਡਰ ਬੁੱਕ ਕੀਤੇ ਅਤੇ ਦਰਸ਼ਕਾਂ ਨੇ ਖਰੀਦਦਾਰੀ ਕੀਤੀ । ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਿਥੇ ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ ਤੇ ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਵਲੋਂ ਆਈਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਉਥੇ ਹੀ ਪ੍ਰਮੁੱਖ ਸ਼ਖਸੀਅਤਾਂ, ਐਸੋਸੀਏਸ਼ਨ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਇਸ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਜੰਮੂ ਕਸਮੀਰ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰਨਾਂ ਰਾਜਾਂ ਵਿਚੋਂ ਵੀ ਇਸ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ। ਟੈਂਟ, ਵੈਡਿੰਗ, ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਸਣੇ ਹੋਸਪਿਟੈਲਿਟੀ ਸੈਕਟਰ ਲਈ ਆਧੁਨਿਕ ਪ੍ਰੋਡਕਟਸ ਤੇ ਤਕਨੀਕ ਲੈ ਕੇ ਪਹੁੰਚੇ ਐਗਜ਼ੀਬਿਟਰਾਂ ਦੇ ਸਟਾਲਾਂ ‘ਤੇ ਦਿਨ ਭਰ ਕਾਰੋਬਾਰੀਆਂ ਦੀ ਆਵਾਜਾਈ ਬਣੀ ਰਹੀ। ਵੱਡੀ ਗਿਣਤੀ ਵਿਚ ਵਿਜ਼ਿਟਰਾਂ ਦੇ ਪਹੁੰਚਣ ਨਾਲ ਐਗਜ਼ੀਬਿਟਰਾਂ ਦੇ ਚਿਹਰੇ ਵੀ ਖਿੜੇ ਨਜ਼ਰ ਆਏ। ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ. ਮੱਕੜ ਤੇ ਜਨਰਲ ਸਕੱਤਰ ਸ਼ਿਵ ਸ਼ੰਕਰ ਰਾਏ ਨੇ ਕਿਹਾ ਕਿ ਇੱਕ ਛੱਤ ਹੇਠ ਟੈਂਟਿੰਗ ਤੋਂ ਲੈ ਕੇ ਫਰਨੀਚਰ, ਡੈਕੋਰੇਸ਼ਨ, ਇੰਟੀਰੀਅਰ, ਵੈਡਿੰਗ ਸੈੱਟਅਪ, ਹੋਟਲ ਅਤੇ ਰੈਸਟੋਰੈਂਟ ਨਾਲ ਸਬੰਧਤ ਆਧੁਨਿਕ ਉਤਪਾਦਾਂ ਦੀ ਖਰੀਦਾਰੀ ਨੂੰ ਲੈ ਕੇ ਕਾਰੋਬਾਰੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਹੋਸਪਿਟੈਲਿਟੀ ਕਾਰੋਬਾਰ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਗਾਹਕਾਂ ਦੀ ਪਸੰਦ ਵੀ ਲਗਾਤਾਰ ਆਧੁਨਿਕ ਹੋ ਰਹੀ ਹੈ। ਅਜਿਹੇ ਵਿਚ ਕਾਰੋਬਾਰੀਆਂ ਲਈ ਨਵੇਂ ਡਿਜ਼ਾਈਨ, ਤਕਨੀਕ ਅਤੇ ਪ੍ਰੋਡਕਟਸ ਨਾਲ ਅਪਡੇਟ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਕਾਰੋਬਾਰ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਪੈਨਲ ਬਣਾਇਆ ਗਿਆ, ਜਿਸ ਵਿਚ ਹਰਪ੍ਰੀਤ ਸਿੰਘ ਓਬਰਾਏ, ਰਮਨ ਨਈਅਰ, ਅਰਾਧਨਾ ਗੁਪਤਾ, ਸੁਖਜਿੰਦਰ ਸਿੰਘ ਕਲਸੀ, ਮੁਨੀਸ਼ ਰਾਏ ਅਤੇ ਵਿੱਕੀ ਜੀ (ਜੀ.ਕੇ. ਟੈਂਟ) ਵਾਲਿਆਂ ਦੇ ਨਾਮ ਜ਼ਿਕਰਯੋਗ ਹਨ। ਪ੍ਰਬੰਧਕਾਂ ਅਤੇ ਕਾਰੋਬਾਰੀਆਂ ਨੇ ਕਿਹਾ ਕਿ ਹੇਮਟੈਕਸ ਸਿਰਫ਼ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ, ਸਗੋਂ ਹੋਸਪਿਟੈਲਿਟੀ ਸੈਕਟਰ ਦੇ ਬਦਲਦੇ ਸਰੂਪ ਨੂੰ ਸਮਝਣ, ਕਾਰੋਬਾਰ ਨੂੰ ਅੱਪਗਰੇਡ ਕਰਨ ਅਤੇ ਨਵੇਂ ਬਿਜ਼ਨਸ ਮੌਕੇ ਤਲਾਸ਼ਣ ਦਾ ਮੰਚ ਬਣ ਚੁੱਕਿਆ ਹੈ। ਇਸ ਮੌਕੇ ਕਾਰੋਬਾਰੀ ਪ੍ਰਤੀਕਿਰਿਆ ਨੇ ਵੀ ਇਸ ਗੱਲ ‘ਤੇ ਮੋਹਰ ਲਗਾਈ ਕਿ ਲੁਧਿਆਣਾ ਅਤੇ ਪੰਜਾਬ ਦੀ ਹੋਸਪਿਟੈਲਿਟੀ ਇੰਡਸਟਰੀ ਵਿਚ ਆਧੁਨਿਕ ਉਤਪਾਦਾਂ ਅਤੇ ਨਵੀਂ ਤਕਨੀਕ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਰਵੀ ਜਿੰਦਲ, ਜਨਰਲ ਸਕੱਤਰ ਅਨਿਲ ਰਾਓ, ਪਵਨ ਸੇਠ, ਸੂਰਤ ਸਿੰਘ ਮਲਹੋਤਰਾ, ਵਿਜੇ ਸਿੰਗਲਾ, ਐੱਸ.ਕੇ. ਮਹਾਜਨ, ਹੈਪੀ ਨਰੂਲਾ, ਲੱਡੂ ਜੀ, ਰਾਜੂ ਧਾਲੀਵਾਲ, ਬੰਟੀ ਜੀ, ਰਾਜ ਅਗਰਵਾਲ, ਜਨਰਲ ਸਕਤੱਰ ਅਸ਼ੋਕ ਸ਼ਰਮਾ ਤੋਂ ਇਲਾਵਾ ਇਸ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ। ਮਾਈਂਡਸ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਬੀ.ਐਸ. ਰਾਣਾ ਅਤੇ ਇੰਦਰ ਢੀਂਗਰਾ ਅਤੇ ਐਸੋਸੀਏਸ਼ਨ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਦਰਸ਼ਕਾਂ ਅਤੇ ਦਰਸ਼ਕਾਂ ਤੋਂ ਇਲਾਵਾ ਇਸ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲਅਤ ਕਰਨ ਤੇ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਅਖਿਆ ਕਿ ਹੇਮਟੈਕਸ-2026 ਵਿਚ ਦਰਸ਼ਕਾਂ ਦੀ ਵੱਡੀ ਭੀੜ ਨੇ ਇਸ ਪ੍ਰਦਰਸ਼ਨੀ ਦੀ ਸਫਲਤਾ ‘ਤੇ ਮੋਹਰ ਲਗਾਈ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੰਪਨੀਆਂ ਅਤੇ ਨਿਰਮਾਤਾ ਹੋਸਪਿਟੈਲਿਟੀ ਇੰਡਸਟਰੀ ਲਈ ਵਿਸ਼ੇਸ਼ ਰੂਪ ਵਿਚ ਤਿਆਰ ਕੀਤੇ ਗਏ ਪ੍ਰੋਡਕਟਸ ਲੈ ਕੇ ਲੁਧਿਆਣਾ ਪਹੁੰਚੇ ਹਨ। ਇਸ ਨਾਲ ਸਥਾਨਕ ਕਾਰੋਬਾਰੀਆਂ ਨੂੰ ਨਵੇਂ ਸਪਲਾਇਰਾਂ ਅਤੇ ਨਵੇਂ ਉਤਪਾਦਾਂ ਨਾਲ ਸਿੱਧੇ ਜੁੜਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਅਗਲੇ ਵਰ੍ਹੇ ਲੱਗਣ ਵਾਲੀ ਪ੍ਰਦਰਸ਼ਨੀ ਦੀਆਂ ਤਾਰੀਖਾਂ ਦਾ ਵੀ ਐਲਾਨ ਕੀਤਾ ਗਿਆ।