ਪੂਰਨਮਾਸ਼ੀ ਦੇ ਦੀਵਾਨ ਅੱਜ
ਡਾਬਾ/ਲੁਹਾਰਾ, 25 ਅਕਤੂਬਰ (ਕੁਲਵੰਤ ਸਿੰਘ ਸੱਪਲ)-ਲੰਬਰਦਾਰ ਮਲਕੀਤ ਸਿੰਘ ਢਿੱਲੋਂ ਲੁਹਾਰਾ ਦੇ ਪਿਤਾ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸਤਿਕਾਰਯੋਗ ਨਾਨਾ ਜੀ ਸਵ: ਹਰਨੇਕ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਦੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਲੁਹਾਰਾ ਵਿਖੇ ਹੋਇਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕਰਕੇ ਸਵ: ਹਰਨੇਕ ਸਿੰਘ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਸ
ਸੰਤ ਬਾਬਾ ਹਰਦੀਪਕ ਸਿੰਘ ਟਿੱਬਾ ਸਾਹਿਬ ਵਾਲੇ।
26-10-2026
ਡਾਬਾ/ਲੁਹਾਰਾ, 25 ਅਕਤੂਬਰ (ਕੁਲਵੰਤ ਸਿੰਘ ਸੱਪਲ)-ਲੰਬਰਦਾਰ ਮਲਕੀਤ ਸਿੰਘ ਢਿੱਲੋਂ ਲੁਹਾਰਾ ਦੇ ਪਿਤਾ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸਤਿਕਾਰਯੋਗ ਨਾਨਾ ਜੀ ਸਵ: ਹਰਨੇਕ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਦੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਲੁਹਾਰਾ ਵਿਖੇ ਹੋਇਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕਰਕੇ ਸਵ: ਹਰਨੇਕ ਸਿੰਘ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਉਪਰੰਤ ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਦਾ ਘਰ ਵਿਚ ਬੈਠੇ ਹੋਣਾ ਹੀ ਪਰਿਵਾਰ ਲਈ ਵੱਡੀ ਬਰਕਤ ਹੁੰਦੀ ਹੈ, ਕਿਉਂਕਿ ਬਜ਼ੁਰਗ ਉਸ ਸੰਘਣੇ ਦਰਖ਼ਤ ਦੀ ਛਾਂ ਵਾਂਗ ਹੁੰਦੇ ਹਨ, ਜੋ ਬਰਸਾਤ, ਧੁੱਪ, ਛਾਂ ਆਪਣੇ ਪਿੰਡੇ ’ਤੇ ਹੰਢਾ ਕੇ ਆਪਣੇ ਬੱਚਿਆਂ ਨੂੰ ਆਰਾਮਦਾਇਕ ਜੀਵਨ ਮੁਹੱਈਆ ਕਰਵਾਉਂਦੇ ਹਨ। ਸ਼ਰਧਾਂਜਲੀ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਪਣੇ ਅਤੇ ਆਪਣੀ ਪਾਰਟੀ ਵਲੋਂ ਸਵ: ਹਰਨੇਕ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਗੁਰੂ ਚਰਨਾਂ ਸਨਮੁੱਖ ਅਰਦਾਸ ਬੇਨਤੀ ਕਰਦਾ ਹਾਂ ਕਿ ਅਕਾਲ ਪੁਰਖ ਇਸ ਪਰਿਵਾਰ ’ਤੇ ਮਿਹਰ ਭਰਿਆ ਹੱਥ ਬਣਾ ਕੇ ਭਵਿੱਖ ਵਿਚ ਤਰੱਕੀਆਂ ਬਖਸ਼ਿਸ਼ ਕਰਨ, ਉਪਰੰਤ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੈਨੂੰ ਆਪਣੇ ਨਾਨਾ ਜੀ ਸਵ: ਹਰਨੇਕ ਸਿੰਘ ਢਿੱਲੋਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਲੰਬੇ ਤਜਰਬੇ ਦੌਰਾਨ ਬੜਾ ਕੁੱਝ ਬਦਲਦੇ ਦੇਖਿਆ ਸੀ, ਜਿਸ ਦੀ ਬਦੌਲਤ ਉਨ੍ਹਾਂ ਨੇ ਮੈਨੂੰ ਹਮੇਸ਼ਾ ਹੀ ਇਮਾਨਦਾਰੀ ਨਾਲ ਸੱਚ ਦੇ ਮਾਰਗ ’ਤੇ ਨਾਲ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਵੱਖ ਵੱਖ ਸਿਆਸੀ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦਾ ਵਿਧਾਇਕ ਇਯਾਲੀ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੌਂਸਲਰ ਸਤਪਾਲ ਸਿੰਘ ਲੁਹਾਰਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਾਬਕਾ ਚੀਫ਼ ਪਾਰਲੀਮੈਂਟ ਸਕੱਤਰ ਦਰਸ਼ਨ ਸਿੰਘ ਸ਼ਿਵਾਲਕ, ਸੰਦੀਪ ਸਿੰਘ ਰੁਪਾਲੋਂ, ਅਮਰਿੰਦਰ ਸਿੰਘ ਲਿਬੜਾ ਫ਼ਤਿਹਗੜ੍ਹ ਸਾਹਿਬ, ਜਸਵਿੰਦਰ ਸਿੰਘ ਸਿੱਧੂ, ਪਵਿੱਤਰ ਸਿੰਘ ਫ਼ਤਿਹਗੜ੍ਹ ਸਾਹਿਬ, ਡਾ. ਅਮਰਜੀਤ ਸਿੰਘ ਮੁੱਲਾਂਪੁਰ, ਹਰਪਾਲ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਸਾਬਕਾ ਆਈ.ਜੀ. ਪੰਜਾਬ ਪੁਲਿਸ, ਬਰਜਿੰਦਰ ਸਿੰਘ ਲੋਪੋ, ਮਨਰਾਜ ਸਿੰਘ ਲੁਭਾਣਗੜ੍ਹ, ਪਰਗਟ ਸਿੰਘ ਭੋਡੀਪੁਰਾ ਪ੍ਰਧਾਨ ਮਾਲਵਾ ਜ਼ੋਨ 2, ਬਿੰਦਰ ਮਨੀਲਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਕੌਂਸਲਰ ਰਜੇਸ਼ ਮਿਸ਼ਰਾ, ਕੌਂਸਲਰ ਕੁਲਵੰਤ ਸਿੰਘ ਕਾਤੀ, ਸਾਬਕਾ ਕੌਂਸਲਰ ਸੁਖਬੀਰ ਸਿੰਘ ਕਾਲਾ ਢਿੱਲੋਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਗਰੂਪ ਸਿੰਘ ਜਰਖੜ, ਪਰਮਜੀਤ ਸਿੰਘ ਢਿੱਲੋਂ ਲੁਹਾਰਾ ਬੀਜੇਪੀ ਸੀਨੀਅਰ ਆਗੂ ਨਿਰਮਲ ਸਿੰਘ ਐਸ. ਐਸ., ਪ੍ਰਧਾਨ ਸਰਦੀਪ ਸਿੰਘ ਢਿੱਲੋਂ ਲੁਹਾਰਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ, ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ, ਡਾਇਰੈਕਟਰ ਜਾਗਰ ਸਿੰਘ ਜਸਪਾਲ ਬਾਂਗਰ, ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਸਰਪੰਚ ਸ਼ੁਭਿੰਦਰ ਸਿੰਘ ਡੈਵੀ ਜਸਪਾਲ ਬਾਂਗਰ, ਕੌਂਸਲਰ ਸਤਨਾਮ ਸਿੰਘ ਲੁਹਾਰਾ, ਜਗਜੀਤ ਸਿੰਘ ਧਾਂਦਰਾ, ਸਰਬਜੀਤ ਸਿੰਘ ਸਰਬਾ, ਅਮਰੀਕ ਸਿੰਘ ਬਤਰਾ, ਮੀਤਪਾਲ ਦੁੱਗਰੀ, ਗੁਲਜਿੰਦਰ ਸਿੰਘ ਗਿੱਲ ਲੁਹਾਰਾ, ਡਾ. ਜਗਜੀਤ ਸਿੰਘ ਢਿੱਲੋਂ ਲੁਹਾਰਾ, ਬਲਵਿੰਦਰ ਸਿੰਘ ਕਾਲਾ, ਲੁਹਾਰਾ, ਮਹਿਤਾਬ ਸਿੰਘ ਬੰਟੀ, ਸਰਕਲ ਪ੍ਰਧਾਨ ਨਗਿੰਦਰ ਸਿੰਘ ਬਿੱਟੂ ਆਲਮਗੀਰ, ਲੰਬਰਦਾਰ ਮੋਹਨ ਸਿੰਘ, ਤਨਵੀਰ ਸਿੰਘ ਰਣੀਆਂ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ, ਸਰਪੰਚ, ਕੌਂਸਲਰਾਂ ਸਮੇਤ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।