20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਗੋਇੰਦਵਾਲ ਜੇਲ੍ਹ ’ਚ ਪਾਬੰਦੀਸ਼ੁਦਾ ਸਾਮਾਨ ਸੁੱਟਣ ਵਾਲੇ ਤਿੰਨ ਕਾਬੂ

ਤਰਨ ਤਾਰਨ, 19 ਨਵੰਬਰ (ਪਰਮਜੀਤ ਜੋਸ਼ੀ)—ਕੇਂਦਰੀ ਜੇਲ੍ਹ ਗੋਇੰਦਵਾਲ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਪਾਬੰਦੀਸ਼ੁਦਾ ਸਮਾਨ ਸੁੱਟਣ ਆਏ ਤਿੰਨ ਵਿਅਕਤੀਆਂ ਨੂੰ ਸੁਰੱਖਿਆ ਕਰਮਚਾਰੀਆਂ ਵਲੋਂ ਗਿ੍ਰਫਤਾਰ ਕਰ ਲਿਆ ਹੈ। ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 1 8 ਨਵੰਬਰ ਨੂੰ ਬੇਅੰਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜਹਾਂਗੀਰ ਗੋਇੰਦਵਾਲ ਤਰਨ ਤਾਰਨ ਜੋ ਕਿ ਜੇਲ੍ਹ ਦੇ ਬਾਹਰੋਂ ਫੈਕਾ ਸੁੱਟ ਰਿਹਾ ਸੀ ਨੂੰ ਕਾਬੂ ਕੀਤਾ ਹੈ, ਜਿਸ ਪਾਸੋਂ 300 ਨਸ਼ੀਲੇ ਕੈਪਸੂਲ, 14 ਪੁੜੀਆਂ ਤੰਬਾਕੂ, 39 ਬੰਡਲ ਬੀੜੀ, 5 ਕੁਲਲਿਪਾਂ, 3 ਸਿਗਰਟ ਡੱਬੀਆਂ, 1 ਹੀਟਰ ਸਪਰਿੰਗ ਅਤੇ 70 ਰੁਪਏ ਬਰਾਮਦ ਕੀਤੇ ਗਏ ਹਨ।

ਅਜੀਤ ਡੈਸਕ 20-11-2026
ਤਰਨ ਤਾਰਨ, 19 ਨਵੰਬਰ (ਪਰਮਜੀਤ ਜੋਸ਼ੀ)—ਕੇਂਦਰੀ ਜੇਲ੍ਹ ਗੋਇੰਦਵਾਲ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਪਾਬੰਦੀਸ਼ੁਦਾ ਸਮਾਨ ਸੁੱਟਣ ਆਏ ਤਿੰਨ ਵਿਅਕਤੀਆਂ ਨੂੰ ਸੁਰੱਖਿਆ ਕਰਮਚਾਰੀਆਂ ਵਲੋਂ ਗਿ੍ਰਫਤਾਰ ਕਰ ਲਿਆ ਹੈ। ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 1 8 ਨਵੰਬਰ ਨੂੰ ਬੇਅੰਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜਹਾਂਗੀਰ ਗੋਇੰਦਵਾਲ ਤਰਨ ਤਾਰਨ ਜੋ ਕਿ ਜੇਲ੍ਹ ਦੇ ਬਾਹਰੋਂ ਫੈਕਾ ਸੁੱਟ ਰਿਹਾ ਸੀ ਨੂੰ ਕਾਬੂ ਕੀਤਾ ਹੈ, ਜਿਸ ਪਾਸੋਂ 300 ਨਸ਼ੀਲੇ ਕੈਪਸੂਲ, 14 ਪੁੜੀਆਂ ਤੰਬਾਕੂ, 39 ਬੰਡਲ ਬੀੜੀ, 5 ਕੁਲਲਿਪਾਂ, 3 ਸਿਗਰਟ ਡੱਬੀਆਂ, 1 ਹੀਟਰ ਸਪਰਿੰਗ ਅਤੇ 70 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਸੁਖਮਨਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸੁਠਿਆਲਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ, ਅੰਗਰੇਜ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਚੂਸਲੇਵੜ ਪੱਟੀ ਨੂੰ ਫੈਕਾ ਸੁੱਟਣ ਸਮੇਂ ਸੁਰੱਖਿਆ ਕਰਮਚਾਰੀਆਂ ਵਲੋਂ ਕਾਬੂ ਕੀਤਾ ਗਿਆ ਹੈ, ਜਿਸ ਪਾਸੋਂ 22 ਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ, 50 ਨਸ਼ੀਲੇ ਕੈਪਸੂਲ,, 5170 ਰੁਪਏ ਨਗਦੀ, 1 ਮੋਬਾਈਲ ਫੋਨ, 35 ਬੰਡਲ ਬੀੜੀਆਂ, 5 ਪੁੜੀਆਂ ਤੰਬਾਕੂ, 5 ਲਾਈਟਰ ਅਤੇ 4 ਡੱਬੀਆਂ, ਸਿਗਰਟ ਬਰਾਮਦ ਕੀਤੇ ਗਏ ਹਨ। ਥਾਣਾ ਗੋਇੰਦਵਾਲ ਪੁਲਿਸ ਨੇ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਲਈ ਹਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰੇਗਾ - ਗੁਰਬਾਜ ਸਿੰਘ ਗਿੱਲ ਕਾਜੀ... ਅਗਲੀ ਖ਼ਬਰ ਗੁਰਬਾਣੀ ਕੰਠ ਮੁਕਾਬਲੇ ’ਚ ਬੀਬੀ ਰਜਨੀ ਸਕੂਲ ਪੱਟੀ ਦੀ ਵਿਦਿਆਰਥਣ ਕਵਲਜੀਤ ਕੌਰ ਨੇ ਹਾਸਿਲ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।