ਰੈਵੀਨਿਊ ਪਟਵਾਰ ਯੂਨੀਅਨ ਦੀ ਚੋਣ ਸੰਪੰਨ, ਤਹਿਸੀਲ-1 ਦੇ ਮਨਿੰਦਰ ਸਿੰਘ ਸਿੱਧੂ ਤੇ 2 ਦੇ ਜੋਬਨਜੀਤ ਸਿੰਘ ਬਣੇ ਪ੍ਰਧਾਨ
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਸਾਲਾਨਾ ਚੋਣ ਅੱਜ ਇਥੇ ਸੂਬਾ ਆਗੂ ਹਰਪਾਲ ਸਿੰਘ ਸਮਰਾ ਤੇ ਗੁਰਜੰਟ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਹੋਈ ਚੋਣ ਮੀਟਿੰਗ ਹੋਈ ਤਹਿਸੀਲ ਸਮੂਹ ਵਿਖੇ ਹੋਈ ਇਸ ਚੋਣ ’ਚ ਸਰਬਸੰਮਤੀ ਨਾਲ ਤਹਿਸੀਲ-1 ਦੇ ਮਨਿੰਦਰ ਸਿੰਘ ਸਿੱਧੂ ਤੇ ਤਹਿਸੀਲ-2 ਦੇ ਜੋਬਨਜੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਮੌਕੇ ਸੂਬਾ ਆਗੂ ਹਰਪਾਲ ਸਿੰਘ ਸਮਰਾ ਨੇ ਦੋਵਾਂ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਹਿਲਾ ਵੀ ਸੰਘਰਸ਼ ਕਰਦੇ ਰਹੇ ਹਨ ਅਤੇ ਪਟਵਾਰੀਆਂ ਦੀਆਂ ਮੰਗਾਂ ਉਠਾਉਂਦੇ ਰਹੇ ਹਨ ਅਤੇ ਇਸੇ ਕਾਰਨ ਹੀ ਜੋਬਨਜੀਤ ਸਿੰਘ ਤੇ ਮਨਿੰਦਰ ਸਿੰਘ ਸਿੱਧੂ ਦੁਬਾਰਾ ਅਹੁਦੇਦਾਰ ਚੁਣੇ ਗਏ ਹਨ ।
ਅਜੀਤ ਡੈਸਕ
20-11-2026