ਫ਼ਿਰੋਜ਼ਪੁਰ ਡਿਜ਼ੀਵਨ ਨੇ ਇਕ ਦਿਨ ’ਚ ਟਿਕਟ ਚੈਕਿੰਗ ਤੋਂ 15 ਲੱਖ ਦੀ ਆਮਦਨ ਕਮਾ ਕੇ ਰਿਕਾਰਡ ਕਾਇਮ ਕੀਤਾ
ਅੰਮ੍ਰਿਤਸਰ, 19 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਫਿਰੋਜ਼ਪੁਰ ਡਿਵੀਜ਼ਨ ਰੇਲਵੇ ਸਟੇਸ਼ਨਾਂ ਦੇ ਟਿਕਟ ਕਾਊਂਟਰਾਂ ’ਤੇ ਵਿਕਰੀ ਵਧਾਉਣ ਲਈ ਇਕ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਬੀਤੇ ਦਿਨ ਫਿਰੋਜ਼ਪੁਰ ਡਿਵੀਜ਼ਨ ਨੇ ਟਿਕਟ ਚੈਕਿੰਗ ਤੋਂ ਇਕ ਦਿਨ ’ਚ ਹੀ 15 ਲੱਖ ਦੀ ਆਮਦਨ ਕਮਾ ਕੇ ਰਿਕਾਰਡ ਕਾਇਮ ਕੀਤਾ।
ਅਜੀਤ ਡੈਸਕ
20-11-2026