ਹੀਰਾ ਸਿੰਘ ਗਗੜੇਵਾਲ ਨੇ ਪਿੰਡ ਭਲੋਜਲਾ ਵਿਖੇ ਕੀਤੀ ਮੀਟਿੰਗ
ਮੀਆਂਵਿੰਡ, 19 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਸੈੱਲ ਦੇ ਸਰਕਲ ਪ੍ਰਧਾਨ ਬਾਬਾ ਹੀਰਾ ਸਿੰਘ ਗਗੜੇਵਾਲ ਨੇ ਹਲਕੇ ਵਿੱਚ ਪੈਂਦੇ ਪਿੰਡ ਭਲੋਜਲਾ ਵਿਖੇ ਐਸ ਸੀ ਭਾਈਚਾਰੇ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਇਕੱਤਰ ਹੋਏ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਰਵਾਏ ਗਏ ਕੰਮਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਕੋਲੋਂ ਅਕਾਲੀ ਦਲ ਬਾਦਲ ਨਾਲ ਚੱਲਣ ਦਾ ਪ੍ਰਣ ਲਿਆ।
ਅਜੀਤ ਡੈਸਕ
20-11-2026