18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਾਲਾਨਾ ਜੋੜ ਮੇਲਾ ‘ਜੱਗ’ ਨੂੰ ਮੁੱਖ ਰੱਖਦਿਆ ਪਾਵਰਕਾਮ ਦੇ ਕਰਮਚਾਰੀ ਨੇ ਟਰਾਂਸਫਾਰਮਰ ਦੀ ਕੀਤੀ ਮੁਰੰਮਤ

ਗੋਇੰਦਵਾਲ ਸਾਹਿਬ, 17 ਸਤੰਬਰ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਸਾਲਾਨਾ ਜੋੜ ਮੇਲਾ ‘ਜੱਗ’ ਜੋ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਰੱਖਦਿਆਂ ਪਾਵਰਕਾਮ ਦੇ ਸਬ ਡਵੀਜ਼ਨ ਖਡੂਰ ਸਾਹਿਬ ਵਲੋਂ ਮੇਲੇ ਜੱਗ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਇਲਾਕੇ ਨਾਲ ਸੰਬੰਧਿਤ ਬਿਜਲੀ ਸਮੱਸਿਆ ਨੂੰ ਦੂਰ ਕਰਨ ਅਤੇ ਪੁਰਾਣੀਆਂ ਹਾਈ ਵੋਲਟੇਜ ਤਾਰਾਂ ਨੂੰ ਤਬਦੀਲ ਕਰਨ ਲਈ ਖਡੂਰ ਸਾਹਿਬ ਦਾ ਪਾਵਰਕਾਮ ਵਿਭਾਗ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਡੀ.ਓ. ਕੁਲਵਿੰਦਰ ਸਿੰਘ, ਜੇ.ਈ. ਗੁਰਦੀਪ ਸਿੰਘ, ਜੇ.ਈ. ਹਰਪ੍ਰੀਤ ਸਿੰਘ ਫਤਿਆਬਾਦ, ਲਾਈਨਮੈਨ ਹਰਦੀਪ ਸਿੰਘ ਸ਼ੁੱਭ ਅਤੇ ਹੋਰ । ਤਸਵੀਰ: ਅਟਵਾਲ 18-09-2026
ਗੋਇੰਦਵਾਲ ਸਾਹਿਬ, 17 ਸਤੰਬਰ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਸਾਲਾਨਾ ਜੋੜ ਮੇਲਾ ‘ਜੱਗ’ ਜੋ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਰੱਖਦਿਆਂ ਪਾਵਰਕਾਮ ਦੇ ਸਬ ਡਵੀਜ਼ਨ ਖਡੂਰ ਸਾਹਿਬ ਵਲੋਂ ਮੇਲੇ ਜੱਗ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਇਲਾਕੇ ਨਾਲ ਸੰਬੰਧਿਤ ਬਿਜਲੀ ਸਮੱਸਿਆ ਨੂੰ ਦੂਰ ਕਰਨ ਅਤੇ ਪੁਰਾਣੀਆਂ ਹਾਈ ਵੋਲਟੇਜ ਤਾਰਾਂ ਨੂੰ ਤਬਦੀਲ ਕਰਨ ਲਈ ਖਡੂਰ ਸਾਹਿਬ ਦਾ ਪਾਵਰਕਾਮ ਵਿਭਾਗ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ। ਐਸ. ਡੀ. ਓ. ਕੁਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜੋੜ ਮੇਲੇ ਨੂੰ ਮੁੱਖ ਰੱਖ ਕੇ ਜੇ. ਈ. ਗੁਰਦੀਪ ਸਿੰਘ ਵਲੋਂ ਕਸਬੇ ਦੀ ਬਿਜਲੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ। ਲਾਇਨਮੈਨ ਹਰਦੀਪ ਸਿੰਘ ਸ਼ੁੱਭ ਨੇ ਦੱਸਿਆ ਕਿ ਮੇਲੇ ਦੌਰਾਨ ਬਿਜਲੀ ਸਪਲਾਈ ਨੂੰ ਦਰੁਸਤ ਰੱਖਣ ਲਈ ਕਸਬੇ ਨਾਲ ਸੰਬੰਧਤ 15 ਦੇ ਕਰੀਬ ਟਰਾਂਸਫਾਰਮਰ ਦੀ ਰਿਪੇਅਰ ਕੀਤੀ ਗਈ ਹੈ। ਇਸ ਦੇ ਨਾਲ ਹੀ ਖਸਤਾ ਹਾਲਤ ਕੇਬਲ ਤਾਰਾਂ ਨੂੰ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਪਾਵਰਕਾਮ ਦੀ ਟੀਮ ਵਲੋਂ ਕਰੀਬ ਇਕ ਮਹੀਨੇ ਤੋਂ ਕਸਬੇ ਦੀ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ। ਇਸ ਸੰਬੰਧੀ ਪਿੰਡ ਗੋਇੰਦਵਾਲ ਸਾਹਿਬ ਦੇ ਸਰਪੰਚ ਨਿਰਮਲ ਸਿੰਘ ਢੋਟੀ ਤੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਵਲੋਂ ਐਸ. ਡੀ. ਓ . ਕੁਲਵਿੰਦਰ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ। ਐਸ. ਡੀ. ਓ. ਕੁਲਵਿੰਦਰ ਸਿੰਘ ਨੇ ਆਖਿਆ ਕਿ ਮੇਲੇ ‘ਜੱਗ’ ਦੌਰਾਨ ਸੰਗਤ ਦੀ ਭਾਰੀ ਆਮਦ ਨੂੰ ਦੇਖਦੇ ਹੋਏ। ਬਿਜਲੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ 24 ਘੰਟੇ ਪਾਵਰਕਾਮ ਦੀਆਂ ਟੀਮਾਂ ਤਾਇਨਾਤ ਰਹਿਣਗੀ। ਇਸ ਮੌਕੇ ਜੇ. ਈ. ਹਰਪ੍ਰੀਤ ਸਿੰਘ ਫਤਿਆਬਾਦ, ਲਾਈਨਮੈਨ ਮਨਜਿੰਦਰ ਸਿੰਘ, ਸਹਾਇਕ ਲਾਈਨਮੈਨ ਭੁਪਿੰਦਰ ਸਿੰਘ, ਰਾਣਾ ਧੂੰਦਾ, ਪ੍ਰਭਦੀਪ ਸਿੰਘ, ਭੁਪਿੰਦਰ ਸਿੰਘ ਹੰਸਾਂਵਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਂਹ ਤੇ ਤੇਜ਼ ਝੱਖੜ ਨੇ ਬਾਸਮਤੀ ਦੀ ਫ਼ਸਲ ਵਿਛਾਈ, ਕਿਸਾਨਾਂ ਦੇ ਚਿਹਰਿਆਂ ’ਤੇ ਛਾਈ ਉਦਾਸੀ ਅਗਲੀ ਖ਼ਬਰ ਬਾਬਾ ਬਿਧੀ ਚੰਦ ਜੀ ਦੇ ਸੱਚਖੰਡ ਪਿਆਨਾ ਕਰਨ ਦੇ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।