20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਐਨ.ਸੀ.ਸੀ ਕਮਾਂਡਰ ਕੰਵਲਜੀਤ ਸਿੰਘ ਨੇ ਧੰਦੋਈ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੀ ਵਿਸ਼ੇਸ਼ ਮਿਲਣੀ

ਊਧਨਵਾਲ, 19 ਨਵੰਬਰ (ਪਰਗਟ ਸਿੰਘ)- ਪੀ. ਐੱਮ.

ਅਜੀਤ ਡੈਸਕ 20-11-2026
ਊਧਨਵਾਲ, 19 ਨਵੰਬਰ (ਪਰਗਟ ਸਿੰਘ)- ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਪੁਰਾ ਧੰਦੋਈ ਵਿਖੇ 22 ਪੰਜਾਬ ਬਟਾਲੀਅਨ ਐੱਨ.ਸੀ.ਸੀ. ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਕੰਵਲਜੀਤ ਸਿੰਘ ਗਿੱਲ ਅਤੇ ਸੂਬੇਦਾਰ ਮੇਜਰ (ਐਸ.ਐਮ) ਹਰਜਿੰਦਰ ਸਿੰਘ ਉਚੇਚੇ ਤੌਰ ਪੁਹੰਚੇ, ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਐੱਨ.ਸੀ.ਸੀ. ਕੈਡਿਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ (ਅਗਵਾਈ), ਟੀਮ ਵਰਕ, ਦੇਸ਼ ਭਗਤੀ, ਆਤਮ-ਵਿਸ਼ਵਾਸ ਅਤੇ ਦੇਸ਼ ਸੇਵਾ ਦੀ ਭਾਵਨਾ ਬਾਰੇ ਮਾਰਗਦਰਸ਼ਨ ਕੀਤਾ। ਕਰਨਲ ਕੰਵਲਜੀਤ ਸਿੰਘ ਗਿੱਲ ਨੇ ਸਕੂਲ ਪ੍ਰਬੰਧ ਅਤੇ ਸਕੂਲ ਕੈਂਪਸ ਦੀ ਪ੍ਰਸੰਸਾ ਕੀਤੀ । ਸਕੂਲ ਮੁਖੀ ਸ. ਪ੍ਰਭਜੋਤ ਸਿੰਘ ਘੁੰਮਣ ਨੇ ਕਰਨਲ ਕੰਵਲਜੀਤ ਸਿੰਘ ਅਤੇ ਸੂਬੇਦਾਰ ਮੇਜਰ ਹਰਜਿੰਦਰ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ, ਇਸ ਮੌਕੇ ਸੀ.ਟੀ.ਓ. ਰੁਪਿੰਦਰ ਕੌਰ, ਇਕਬਾਲ ਸਿੰਘ , ਭਾਵਨਾ ਸ਼ਰਮਾ , ਜਸਵਿੰਦਰ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਨਿਊ ਮਾਡਲ ਟਾਊਨ ਕਾਲੋਨੀ ਘੁਮਾਣ ਦੀ ਸੜਕ ’ਤੇ ਲੁੱਕ ਪਈ ਅਗਲੀ ਖ਼ਬਰ ਗੰਨੇ ਦੇ ਬਕਾਇਆ ਤੇ ਮਿੱਲਾਂ ਚਾਲੂ ਕਰਵਾਉਣ ਲਈ ਅੱਜ ਦੇ ਧਰਨੇ ’ਚ ਮਾਝੇ ਤੋਂ ਸੈਂਕੜੇ ਗੱਡੀਆਂ ਦਾ ਕਾਫ਼ਲਾ ਸ਼ਾਮਿਲ ਹੋਵੇਗਾ :...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।