ਵਾਲਮੀਕਿ ਜੀਵਨ ਜੋਤ ਸਭਾ ਵਲੋਂ ਸ਼ੋਭਾ ਯਾਤਰਾ ਕੱਢੀ
ਪਠਾਨਕੋਟ, 26 ਅਕਤੂਬਰ (ਸੁਮਿਤ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਾਵਨ ਮੌਕੇ ਵਾਲਮੀਕਿ ਜੀਵਨ ਜੋਤ ਸਭਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕਰਕੇ ਭਗਵਾਨ ਵਾਲਮੀਕਿ ਜੀ ਪ੍ਰਤੀ ਆਪਣੀ ਸ਼ਰਧਾ ਤੇ ਆਸਥਾ ਦਾ ਪ੍ਰਗਟਾਵਾ ਕੀਤਾ ।
ਅਜੀਤ ਡੈਸਕ
27-10-2026