19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਭਰੋਵਾਲ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਮਨਾਇਆ

ਫਤਿਆਬਾਦ, 18 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਮਹਿਲਾ ਮੋਰਚਾ ਜ਼ਿਲ੍ਹਾ ਤਰਨ ਤਾਰਨ ਸੀਨੀਅਰ ਆਗੂ ਲਖਬੀਰ ਕੌਰ ਭਰੋਵਾਲ, ਆਮ ਆਦਮੀ ਪਾਰਟੀ ਅਤੇ ਬਲਾਕ ਪ੍ਰਧਾਨ ਬਲਕਾਰ ਸਿੰਘ ਠੇਕੇਦਾਰ ਨੇ ਬੋਲਦਿਆਂ ਹੋਇਆਂ ਕਿਹਾ ਕਿ 70 ਸਾਲਾਂ ਵਿਚ ਪਹਿਲੀ ਵਾਰ ਮੁੱਖ ਮੰਤਰੀ ਮਿਲਿਆ ਹੈ, ਜਿਸ ਨੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕ ਵਿਚ ਫੈਸਲੇ ਲਏ ਹਨ। ਚਾਹੇ ਉਹ ਨਹਿਰਾਂ, ਖਲਿਆਂ ਦੇ ਪਾਣੀਆਂ ਦੀ ਗੱਲ ਹੋਵੇ, 10 ਲੱਖ ਦੇ ਮੁਫ਼ਤ ਮੈਡੀਕਲ ਲਾਭ ਹੋਵੇ, ਚਾਹੇ ਬੱਚਿਆਂ ਦੇ ਸਕੂਲਾਂ ਦੀ ਉੱਚ ਵਿੱਦਿਆ ਦੀ ਗੱਲ ਹੋਵੇ, ਚਾਹੇ ਉਹ ਮਹਿਲਾਵਾਂ ਦੇ ਖਾਤਿਆਂ ਵਿਚ 4500 ਸੌ 3000 ਰੁਪਏ ਦੀ ਗੱਲ ਹੋਵੇ, ਇਹ ਫੈਸਲੇ ਜਨਤਾ ਦੇ ਹੱਕ ਵਿਚ ਹਨ ।

ਅਜੀਤ ਡੈਸਕ 19-10-2026
ਫਤਿਆਬਾਦ, 18 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਮਹਿਲਾ ਮੋਰਚਾ ਜ਼ਿਲ੍ਹਾ ਤਰਨ ਤਾਰਨ ਸੀਨੀਅਰ ਆਗੂ ਲਖਬੀਰ ਕੌਰ ਭਰੋਵਾਲ, ਆਮ ਆਦਮੀ ਪਾਰਟੀ ਅਤੇ ਬਲਾਕ ਪ੍ਰਧਾਨ ਬਲਕਾਰ ਸਿੰਘ ਠੇਕੇਦਾਰ ਨੇ ਬੋਲਦਿਆਂ ਹੋਇਆਂ ਕਿਹਾ ਕਿ 70 ਸਾਲਾਂ ਵਿਚ ਪਹਿਲੀ ਵਾਰ ਮੁੱਖ ਮੰਤਰੀ ਮਿਲਿਆ ਹੈ, ਜਿਸ ਨੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕ ਵਿਚ ਫੈਸਲੇ ਲਏ ਹਨ। ਚਾਹੇ ਉਹ ਨਹਿਰਾਂ, ਖਲਿਆਂ ਦੇ ਪਾਣੀਆਂ ਦੀ ਗੱਲ ਹੋਵੇ, 10 ਲੱਖ ਦੇ ਮੁਫ਼ਤ ਮੈਡੀਕਲ ਲਾਭ ਹੋਵੇ, ਚਾਹੇ ਬੱਚਿਆਂ ਦੇ ਸਕੂਲਾਂ ਦੀ ਉੱਚ ਵਿੱਦਿਆ ਦੀ ਗੱਲ ਹੋਵੇ, ਚਾਹੇ ਉਹ ਮਹਿਲਾਵਾਂ ਦੇ ਖਾਤਿਆਂ ਵਿਚ 4500 ਸੌ 3000 ਰੁਪਏ ਦੀ ਗੱਲ ਹੋਵੇ, ਇਹ ਫੈਸਲੇ ਜਨਤਾ ਦੇ ਹੱਕ ਵਿਚ ਹਨ । ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਮੁੱਚੀ ਲੀਡਰਸ਼ਿਪ ਅਤੇ ਪਿੰਡ ਭਰੋਵਾਲ ਦੇ ਸਾਰੇ ਵੋਟਰ ਅਤੇ ਸਪੋਰਟਰਾਂ ਵਲੋਂ ਜਨਮ ਦਿਨ ਦੀ ਮੁਬਾਰਕ ਦਿੱਤੀ। ਇਸ ਮੌਕੇ ਹਰਦੀਪ ਸਿੰਘ, ਪਰਮਪਾਲ ਸਿੰਘ, ਰਣਜੀਤ ਸਿੰਘ ਜਈਆ, ਬਲਕਾਰ ਸਿੰਘ ਠੇਕੇਦਾਰ, ਬਲਜੀਤ ਕੌਰ, ਰਾਜਵੀਰ ਕੌਰ ਬੁੱਟਰ, ਸਰਬਜੀਤ ਸਿੰਘ , ਮਾ. ਕੰਵਲਜੀਤ ਸਿੰਘ ਸੋਨੂੰ, ਬੱਬੂ ਡੀਜੇ ਵਾਲਾ, ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਮੁਖਤਾਰ ਸਿੰਘ, ਜੋਰਾਵਰ ਸਿੰਘ, ਯੂਥ ਆਗੂ ਆਮ ਆਦਮੀ ਪਾਰਟੀ ਕਰਨਬੀਰ ਸਿੰਘ ਭਰੋਵਾਲ, ਅਮਰਜੀਤ ਕੌਰ, ਕੁਲਵਿੰਦਰ ਕੌਰ, ਸੋਨਾ ਸੀਤੋ, ਪੂਜਾ, ਲਖਬੀਰ ਕੌਰ ਭਰੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਅਤੇ ਮਾਤਾ ਚਿੰਤਪੁਰਨੀ ਜੀ ਮੰਦਰ ਵਿਖੇ ਰਾਮਲੀਲ੍ਹਾ ਸਮਾਗਮਾਂ ਵਿਚ ਰਾਜਬੀਰ ਸਿੰਘ ਭੁੱ... ਅਗਲੀ ਖ਼ਬਰ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਸਰਕਲ ਸ਼ਾਹਬਾਜਪੁਰ ਦੇ ਸੀਨੀਅਰ ਅਕਾਲੀ ਆਗੂਆਂ ਨਾਲ ਕੀਤੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।