ਦਿਨ ਸਮੇਂ ਚੱਲ ਰਹੇ ਟਿੱਪਰ-ਟਰੱਕਾਂ ਤੋਂ ਇਲਾਕਾ ਵਾਸੀ ਪ੍ਰੇਸ਼ਾਨ, ਪ੍ਰਸ਼ਾਸਨ ਬੇਖਬਰ
ਤਾਰਾਗੜ੍ਹ, 17 ਨਵੰਬਰ (ਸੋਹਨ ਲਾਲ)- ਪ੍ਰਸ਼ਾਸਨ ਨੇ ਹਲਕਾ ਭੋਆ ਵਿਖੇ ਟਿੱਪਰਾਂ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਤੈਅ ਕੀਤਾ ਹੈ, ਪਰ ਟਿੱਪਰ, ਟਰੱਕ ਦਿਨ ਸਮੇਂ ਚੱਲਣ ਕਾਰਨ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੇ ਪੰਜਾਬ ਵਿਚ ਬਹੁਤ ਵਿਕਾਸ ਕਰਵਾਇਆ ਹੈ।
ਤਾਰਾਗੜ੍ਹ, 17 ਨਵੰਬਰ (ਸੋਹਨ ਲਾਲ)- ਪ੍ਰਸ਼ਾਸਨ ਨੇ ਹਲਕਾ ਭੋਆ ਵਿਖੇ ਟਿੱਪਰਾਂ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਤੈਅ ਕੀਤਾ ਹੈ, ਪਰ ਟਿੱਪਰ, ਟਰੱਕ ਦਿਨ ਸਮੇਂ ਚੱਲਣ ਕਾਰਨ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੇ ਪੰਜਾਬ ਵਿਚ ਬਹੁਤ ਵਿਕਾਸ ਕਰਵਾਇਆ ਹੈ। ਪਰ ਹਲਕਾ ਭੋਆ ਵਿਚ ਨਜਾਇਜ ਮਾਈਨਿੰਗ ਵੀ ਬਹੁਤ ਜਿਆਦਾ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਭੋਆ ਵਿਚੋਂ ਨਜਾਇਜ ਮਾਈਨਿੰਗ ਬੰਦ ਨਾ ਕਰਵਾਈ ਤਾਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਟਿੱਪਰ, ਟਰੱਕ ਬਿਨ੍ਹਾਂ ਨੰਬਰ ਪਲੇਟਾਂ ਤੋਂ ਚਲਾਏ ਜਾ ਰਹੇ ਹਨ ਅਤੇ ਜੇਕਰ ਪ੍ਰਸ਼ਾਸ਼ਨ ਇਨ੍ਹਾਂ ਖਿਲਾਫ ਕਾਰਵਾਈ ਕਰਕੇ ਜੁਰਮਾਨੇ ਕਰੇ ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਲਾਭ ਹੋ ਸਕਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਕਾਰਵਾਈ ਨਹੀਂ ਕਰਦੀ ਕਿਉਂਕਿ ਇਹ ਟਿੱਪਰ, ਟਰੱਕ ਵਿਧਾਇਕਾਂ, ਮੰਤਰੀਆਂ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਹਨ। ਉਨ੍ਹਾਂ ਸੀ.ਬੀ.ਆਈ ਕੋਲੋਂ ਮੰਗ ਕੀਤੀ ਕਿ ਹਲਕਾ ਭੋਆ ਵਿਖੇ ਛਾਪੇਮਾਰੀ ਕਰਕੇ ਨਜਾਇਜ ਮਾਈਨਿੰਗ ਦਾ ਧੰਦਾ ਬੰਦ ਕਰਵਾਇਆ ਜਾਵੇ।