18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਚੱਕਰਵਾਤ ‘ਅਕਵਾਨ’ ਦਾ ਖ਼ਤਰਾ: ਪੱਛਮੀ ਬੰਗਾਲ ’ਚ ਫਸਲਾਂ ਬਚਾਉਣ ਲਈ ਕਿਸਾਨਾਂ ਦੀ ਜੱਦੋ-ਜਹਿਦ

ਨਾਦੀਆ, ਪੱਛਮੀ ਬੰਗਾਲ-ਚੱਕਰਵਾਤ ‘ਅਕਵਾਨ’ ਦੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਖ਼ਰਾਬ ਮੌਸਮ ਕਾਰਨ ਝੋਨੇ ਦੀ ਫਸਲ ਨੂੰ..

ਅਜੀਤ ਡੈਸਕ 19-11-2026
ਨਾਦੀਆ, ਪੱਛਮੀ ਬੰਗਾਲ-ਚੱਕਰਵਾਤ ‘ਅਕਵਾਨ’ ਦੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਖ਼ਰਾਬ ਮੌਸਮ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਣ ਦੇ ਖ਼ਦਸ਼ੇ ਵਿਚਕਾਰ ਕਿਸਾਨ ਆਪਣੀ ਮਿਹਨਤ ਨਾਲ ਤਿਆਰ ਕੀਤੀ ਫਸਲ ਨੂੰ ਬਚਾਉਣ ਵਿਚ ਜੁਟ ਗਏ ਹਨ।

ਕਿਸਾਨ ਖੇਤਾਂ ਵਿਚੋਂ ਵੱਢੀ ਹੋਈ ਝੋਨੇ ਦੀ ਫਸਲ ਨੂੰ ਜਲਦ ਤੋਂ ਜਲਦ ਇਕੱਠਾ ਕਰ ਰਹੇ ਹਨ, ਤਾਂ ਜੋ ਸੰਭਾਵੀ ਚੱਕਰਵਾਤ ਅਤੇ ਮੀਂਹ ਕਾਰਨ ਫਸਲ ਖ਼ਰਾਬ ਹੋਣ ਤੋਂ ਬਚਾਈ ਜਾ ਸਕੇ।

ਚੱਕਰਵਾਤ ਦੇ ਖ਼ਤਰੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਮੌਸਮ ਵਿਚ ਆਉਣ ਵਾਲੀ ਤਬਦੀਲੀ ਉਨ੍ਹਾਂ ਦੀ ਕਈ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ। ਇਸ ਲਈ ਕਿਸਾਨ ਫਸਲ ਦੀ ਸੰਭਾਲ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

 
ਅਗਲੀ ਖ਼ਬਰ ਸਲੋਅ ਓਵਰ-ਰੇਟ ਦੇ ਮਾਮਲੇ ’ਚ ਭਾਰਤ ’ਤੇ ਮੈਚ ਫੀਸ ਦਾ 35 ਫੀਸਦੀ ਜੁਰਮਾਨਾ