ਸ੍ਰੀ ਨੰਗਲੀ ਅਕੈਡਮਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
ਬ੍ਰਿਗੇਡੀਅਰ ਪੁਨੀਤ ਜੈਸਵਾਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ
ਗੁਰਦਾਸਪੁਰ, 17 ਨਵੰਬਰ (ਚੱਕਰਾਜਾ)- ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਵਿਖੇ 15ਵਾਂ ਸਲਾਨਾ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬ੍ਰਿਗੇਡੀਅਰ ਪੁਨੀਤ ਜੈਸਵਾਲ, ਚੇਅਰਮੈਨ ਡਾ: ਮੋਹਿਤ ਮਹਾਜਨ, ਡਾਇਰੈਕਟਰ ਡਾ: ਰਾਘਵ ਮਹਾਜਨ ਤੇ ਵਿਨਾਇਕ ਮਹਾਜਨ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ।
ਜ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਮੁੱਖ ਮਹਿਮਾਨ ਬ੍ਰਿਗੇਡੀਅਰ ਪੁਨੀਤ ਜੈਸਵਾਲ, ਚੇਅਰਮੈਨ ਡਾ: ਮੋਹਿਤ ਮਹਾਜਨ ਅਤੇ ਹੋਰ, (ਹੇਠਾਂ) ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਪ੍ਰਬੰਧਕ। ਤਸਵੀਰਾਂ: ਵਿਸ਼ਾਲ ਮੁੰਨਾ
18-11-2026
ਗੁਰਦਾਸਪੁਰ, 17 ਨਵੰਬਰ (ਚੱਕਰਾਜਾ)- ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਵਿਖੇ 15ਵਾਂ ਸਲਾਨਾ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬ੍ਰਿਗੇਡੀਅਰ ਪੁਨੀਤ ਜੈਸਵਾਲ, ਚੇਅਰਮੈਨ ਡਾ: ਮੋਹਿਤ ਮਹਾਜਨ, ਡਾਇਰੈਕਟਰ ਡਾ: ਰਾਘਵ ਮਹਾਜਨ ਤੇ ਵਿਨਾਇਕ ਮਹਾਜਨ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰਿੰਸੀਪਲ ਸ਼ਿਖਾ ਮਦਾਨ ਨੇ ਮੁੱਖ ਮਹਿਮਾਨ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ । ਪਲੇਅ ਕਲਾਸ ਤੋਂ 12ਵੀਂ ਜਮਾਤ ਤੱਕ ਦੇ 900 ਤੋਂ ਵੱਧ ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਵੈਸਟਰਨ ਡਾਂਸ, ਗੱਤਕਾ, ਭੰਗੜਾ, ਗਿੱਧਾ, ਕਿੰਗ ਲੀਅਰ ਦੀ ਕਹਾਣੀ ‘ਤੇ ਅਧਾਰਿਤ ਅੰਗਰੇਜ਼ੀ ਨਾਟਕ, ਸ਼ਹੀਦ ਊਧਮ ਸਿੰਘ ਨਾਟਕ, ਪੰਜਾਬੀ ਡਾਂਸ, ਸ਼ਾਸਤਰੀ ਨ੍ਰਿਤ, ਸ਼ਿਵ ਤਾਂਡਵ, ਅਪਣਾ ਪੰਜਾਬ ਨਾਟਕ, ਮਿਲਖਾ ਸਿੰਘ ਨਾਟਕ ਅਤੇ ਹੋਰ ਕਈ ਪੇਸ਼ਕਾਰੀਆਂ ਵਿਚ ਹਿੱਸਾ ਲਿਆ ਅਤੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਵਿੱਦਿਅਕ ਸੈਸ਼ਨ 2025-26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡੇ ਗਏ। ਬੋਰਡ ਦੇ ਨਤੀਜਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਕ੍ਰਮਵਾਰ 5100, 3100 ਅਤੇ 2100 ਦੇ ਨਕਦ ਇਨਾਮ ਦਿੱਤੇ ਗਏ। ਮੁੱਖ ਮਹਿਮਾਨ ਬ੍ਰਿਗੇਡੀਅਰ ਪੁਨੀਤ ਜੈਸਵਾਲ ਨੂੰ ਚੇਅਰਮੈਨ ਡਾ: ਮੋਹਿਤ ਮਹਾਜਨ ਵਲੋਂ ਯਾਦਗਾਰੀ ਚਿੰਨ੍ਹ ਤੇ ਦੁਸ਼ਾਲਾ ਭੇਟ ਕੀਤਾ ਗਿਆ। ਪ੍ਰਿੰਸੀਪਲ ਸ਼ਿਖਾ ਮਦਾਨ ਵਲੋਂ ਸਲਾਨਾ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੀ ਸਭ ਨੇ ਖੂਬ ਪ੍ਰਸ਼ੰਸਾ ਕੀਤੀ। ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਪ੍ਰਤਿਭਾ ਪੁਰਸਕਾਰ ਵੀ ਦਿੱਤੇ ਗਏ। ਬ੍ਰਿਗੇਡੀਅਰ ਪੁਨੀਤ ਜੈਸਵਾਲ ਨੇ ਵਿਦਿਆਰਥੀਆਂ, ਅਧਿਆਪਕਾਂ, ਪ੍ਰਬੰਧਕਾਂ ਅਤੇ ਪ੍ਰਿੰਸੀਪਲ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਵਿਸ਼ੇਸ਼ ਮਹਿਮਾਨ ਵਜੋਂ ਲੈਫਟੀਨੈਂਟ ਕਰਨਲ ਸੁਬੋਧ ਵਿਲਾਸ ਸਾਠੇ, ਅਫ਼ਸਰ ਕਮਾਂਡਿੰਗ, 163 ਫੀਲਡ ਵਰਕਸ਼ਾਪ, ਈ.ਐਮ.ਈ, ਟੀ.ਆਰ ਸ਼ਰਮਾ, ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਗੋਲਡਨ ਗਰੁੱਪ ਅਤੇ ਹੋਰ ਪਤਵੰਤਿਆਂ ਡਾ: ਅਸ਼ੋਕ ਮਹਾਜਨ, ਡਾ: ਮੀਨਾ ਮਹਾਜਨ, ਡਾ: ਗੁਰਦੇਵ ਸਿੰਘ, ਡਾ: ਅਮਿਤ ਅਗਰਵਾਲ, ਡਾ: ਅਮਿਤ ਭਗਤ, ਡਾ: ਸ਼ਾਮ ਸਿੰਘ (ਸੰਯੁਕਤ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ), ਪ੍ਰੋ: ਰਾਜ ਕੁਮਾਰ, ਪ੍ਰਸ਼ਾਂਤ ਚੌਹਾਨ (ਬੀ.ਐਸ.ਐਫ.) (ਡਿਪਟੀ ਕਮਾਂਡਰ), ਦੀਪਕ ਮਹਾਜਨ, ਨੀਲ ਕਮਲ (ਸੇਵਾ ਭਾਰਤੀ), ਸੁਭਾਸ਼ ਮਹਾਜਨ, ਨਿਖਿਲ ਮਹਾਜਨ ਅਤੇ ਸਾਰੇ ਮਾਪਿਆਂ ਦਾ ਸਵਾਗਤ ਕੀਤਾ। ਸਮਾਪਤੀ ਚੇਅਰਮੈਨ ਡਾ: ਮੋਹਿਤ ਮਹਾਜਨ ਵਲੋਂ ਦਿੱਤੇ ਧੰਨਵਾਦੀ ਭਾਸ਼ਣ ਨਾਲ ਹੋਈ, ਜਿਸ ਵਿਚ ਉਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਅਤੇ ਯਾਦਗਾਰ ਬਣਾਉਣ ਲਈ ਪ੍ਰਿੰਸੀਪਲ, ਅਧਿਆਪਕਾਂਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।